ਮਜੀਠਾ, 14 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਖਾਲਸਾ ਸਾਜਨਾ ਦਿਵਸ ਦੇ ਸ਼ੁੱਭ ਅਵਸਰ 'ਤੇ ਹੈਪੀ ਇੰਟਰਟੇਨਮੈਂਟ ਵਲੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸੋਹੀਆਂ ਕਲਾਂ ਵਿਖੇ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਿੰਡ ਸੋਹੀਆਂ ਕਲਾਂ ਦੇ ਸੱਤ ਗ੍ਰੰਥੀ ਸਿੰਘਾਂ ਦਾ ਸੰਸਥਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੱਲਬਾਤ ਕਰਦਿਆਂ ਸੰਸਥਾ ਦੇ ਮੈਂਬਰ ਗੁਰ ਰੰਧਾਵਾ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀ ਸਿੰਘਾਂ ਦਾ ਸਿੱਖੀ ਜੀਵਨ ਵਿਚ ਬਹੁਤ ਉਚਾ ਸਥਾਨ ਹੈ ਅਤੇ ਇਹ ਜਗਿਆਸੂਆਂ ਨੂੰ ਗੁਰਬਾਣੀ ਅਤੇ ਸਿੱਖੀ ਵਿਰਸੇ ਨਾਲ ਜੋੜਦੇ ਹਨ | ਇਸ ਕਰਕੇ ਇਨ੍ਹਾਂ ਦਾ ਸਨਮਾਨ ਕਰਨਾ ਬੜੇ ਮਾਣ ਵਾਲੀ ਗੱਲ ਹੈ | ਇਸ ਮੌਕੇ ਸੰਸਥਾ ਦੇ ਮੁੱਖ ਸਲਾਹਕਾਰ ਰਮੇਸ਼ ਰਾਮਪੁਰਾ, ਅਦਾਕਾਰ ਸਰਬ ਮਜੀਠਾ, ਮਾਸਟਰ ਹਰਚਰਨ ਸਿੰਘ ਸੋਹੀ, ਗੁਰਚਰਨ ਸਿੰਘ ਚੰਨ, ਸੁਖਵਿੰਦਰ ਸਿੰਘ ਸੋਹੀ, ਸ਼ਮਸ਼ੇਰ ਸਿੰਘ ਖੱਖ, ਸੁਰਜੀਤ ਸਿੰਘ ਗਿੱਲ, ਕਾਬਲ ਸਿੰਘ ਫੌਜੀ, ਕਵੀਸ਼ਰ ਜੱਗਾ ਜੱਟ ਮਜੀਠਾ, ਜਰਨੈਲ ਸਿੰਘ, ਸੁਰਜੀਤ ਸਿੰਘ ਦੋਧੀ ਆਦਿ ਹਾਜ਼ਰ ਸਨ |