ਅੰਮਿ੍ਤਸਰ, 14 ਅ੍ਰਪੈਲ (ਰੇਸ਼ਮ ਸਿੰਘ)-ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਤੇ ਤਰਨ ਤਾਰਨ ਦੀ ਮੀਟਿੰਗ 'ਚ ਵੱਡੀ ਤਾਦਾਦ 'ਚ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਮੰਗਾਂ ਲਈ ਸਰਕਾਰ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਇਹ ਮੀਟਿੰਗ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਿਰਮਲਜੀਤ ਸਿੰਘ ਬਾਜਵਾ ਪ੍ਰਧਾਨ ਪੰਜਾਬ ਵੈਲਫੇਅਰ ਐਸੋਸੀਏਸ਼ਨ ਉਚੇਚੇ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਹਰਪਾਲ ਸਿੰਘ ਸਮਰਾ ਪੰਜਾਬ ਮੀਤ ਪ੍ਰਧਾਨ ਪਟਵਾਰ ਯੂਨੀਅਨ ਅਤੇ ਉਨ੍ਹਾਂ ਨਾਲ ਤਹਿਸੀਲ ਅੰਮਿ੍ਤਸਰ-1 ਸੌਰਵ ਸ਼ਰਮਾ ਅਤੇ 2 ਦੇ ਤਹਿਸੀਲ ਪ੍ਰਧਾਨ ਜੋਬਨਜੀਤ ਸਿੰਘ ਗਿੱਲ ਆਦਿ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਬੁਲਾਰੇ ਜਿਨ੍ਹਾਂ 'ਚ ਹਰਜੀਤ ਸਿੰਘ ਸੈਦੋਲੇਹਲ ਸਾਬਕਾ ਜਨਰਲ ਸਕੱਤਰ, ਕੁਲਵੰਤ ਸਿੰਘ ਡੇਹਰੀਵਾਲ ਸਾਬਕਾ ਪ੍ਰਧਾਨ, ਹਰਮਿੰਦਰ ਸਿੰਘ ਸਾਬਕਾ ਪ੍ਰਧਾਨ ਤਰਨ ਤਾਰਨ, ਜਸਬੀਰ ਸਿੰਘ ਬੱਲ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ, ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ, ਰਿਟਾਇਰਡ ਕਾਨੂੰਗੋ ਮੇਜਰ ਸਿੰਘ ਭੋਮਾ, ਰਮੇਸ਼ ਪਾਲ ਕਾਨੂੰਗੋ, ਹਰਭਜਨ ਸਿੰਘ ਐਡਵੋਕੇਟ ਸਾਬਕਾ ਕਾਨੂੰਗੋ, ਜਤਿੰਦਰ ਕੁਮਾਰ ਕਾਨੂੰਗੋ, ਜੋਗਿੰਦਰ ਸਿੰਘ, ਵਿਪਨ ਕੁਮਾਰ, ਤਰਸੇਮ ਸਿੰਘ ਫੱਤੂਭੀਲਾ ਅਤੇ ਤਹਿਸੀਲ ਲੋਪੋਕੇ ਦੇ ਮੌਜੂਦਾ ਪ੍ਰਧਾਨ ਕਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ |