03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸ੍ਰੀ ਦੁਰਗਿਆਣਾ ਤੀਰਥ ਅਤੇ ਵੱਡਾ ਹਨੂੰਮਾਨ ਮੰਦਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/>

ਅਜੀਤ ਡੈਸਕ 15-04-2026
ਅੰਮਿ੍ਤਸਰ, 14 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਅਤੇ ਵੱਡਾ ਹਨੂੰਮਾਨ ਮੰਦਰ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ ਵਿਖੇ ਝੰਡਾ ਚੜਾਉਣ ਦੀ ਰਸਮ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ ਤੇ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੀਤੀ ਗਈ | ਇਸ ਦੌਰਾਨ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ | ਸਰਪ੍ਰਸਤ ਰਾਕੇਸ਼ ਸ਼ਰਮਾ ਨੇ ਆਖਿਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਧਾਰਮਿਕ ਅਸਥਾਨ ਲੈ ਕੇ ਆਉਣਾ ਚਾਹੀਦਾ ਹੈ ਅਤੇ ਆਪਣੇ ਦਿਨ ਤਿਉਹਾਰਾ ਦੀ ਉਨ੍ਹਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਆਪਣੀ ਸੰਸਕਿ੍ਤੀ ਨਾ ਬੱਚੇ ਜੁੜ ਸਕਣ | ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਵਿਧਾਇਕ ਸੁਨੀਲ ਦੱਤੀ, ਕੌਂਸਲਰ ਸੋਨੂੰ ਦੱਤਾ, ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਹਿਲ ਭਰਦਵਾਜ, ਮਾਲਾ ਚਾਵਲਾ, ਅਮਿਤ ਕੁਮਾਰ, ਰਾਜੇਸ਼ ਬੱਟੂ, ਸੰਨੀ, ਜੋਲੀ, ਰਾਕੇਸ਼ ਕਾਲਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਸ ਤੋਂ ਇਲਾਵਾ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਵੀ ਸੰਗਰਾਦ ਮੌਕੇ ਪੂਜਾ ਉਪਰੰਤ ਝੰਡਾ ਚੜਾਇਆ ਗਿਆ | ਇਸ ਮੌਕੇ ਮੈਨੇਜਰ ਅਨਿਲ ਸ਼ਰਮਾ, ਚੇਅਰਮੈਨ ਆਦਰਸ਼ ਸ਼ਰਮਾ, ਸਪੁਰਡੈਂਟ ਪਿੰਕਰਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੇਵਾ ਮੁਕਤ ਪਟਵਾਰੀ ਕਾਨੂੰਗੋ ਤੇ ਨਾਇਬ ਤਹਿਸੀਲਦਾਰ ਹੋਏ ਇਕੱਠੇ : ਕਿਹਾ, ਮੰਗਾਂ ਲਈ ਸੰਘਰਸ਼ ਕਰਾਂਗੇ <br/> ਅਗਲੀ ਖ਼ਬਰ 60 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।