03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

-ਖ਼ਾਲਸਾ ਸਾਜਨਾ ਅਤੇ ਵਿਸਾਖੀ ਦਿਹਾੜਾ ਮਨਾਇਆ- ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ <br/>

ਅਜੀਤ ਡੈਸਕ 15-04-2026

ਅੰਮਿ੍ਤਸਰ, 14 ਅਪ੍ਰੈਲ (ਜਸਵੰਤ ਸਿੰਘ ਜੱਸ)-ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਪੁਰਬ ਅਤੇ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਅੱਜ ਦੂਰੋਂ ਨੇੜਿਓਾ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀਆਂ ਅਤੇ ਅੰਮਿ੍ਤ ਸਰੋਵਰ ਵਿਚ ਇਸ਼ਨਾਨ ਕਰਕੇ, ਗੁਰੂ ਦਰ 'ਤੇ ਸੀਸ ਨਿਵਾ ਕੇ ਅਤੇ ਸ਼ਬਦ ਕੀਰਤਨ ਸਰਵਨ ਕਰਕੇ ਸ਼ਰਧਾ ਸਤਿਕਾਰ ਦਾ ਪ੍ਰਗਟਾਵਾ ਕੀਤਾ | ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿਚ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਅੰਮਿ੍ਤ ਸੰਚਾਰ ਸਮਾਗਮ ਵੀ ਕੀਤਾ ਗਿਆ, ਜਿਸ ਦੌਰਾਨ ਪੰਜ ਪਿਆਰੇ ਸਾਹਿਬਾਨ ਪਾਸੋਂ ਵੱਖ-ਵੱਖ ਥਾਵਾਂ ਤੋਂ ਪੁੱਜੇ 570 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮਿ੍ਤਪਾਨ ਕੀਤਾ | ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨਾਂ ਤੋਂ ਚੱਲ ਰਹੇ ਧਾਰਮਿਕ ਦੀਵਾਨ ਅੱਜ ਵੀ ਜਾਰੀ ਰਹੇ | ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਮੌਕੇ ਅੱਜ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਰਾਤ ਨੂੰ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੁਝ ਸਮਾਂ ਆਤਿਸ਼ਬਾਜ਼ੀ ਵੀ ਚਲਾਈ ਗਈ | ਪ੍ਰਬੰਧਕਾਂ ਵਲੋਂ ਕੀਤੀ ਗਈ ਰੰਗ ਬਿਰੰਗੀ ਦੀਪਮਾਲਾ ਤੋਂ ਇਲਾਵਾ ਸ਼ਰਧਾਲੂਆਂ ਵਲੋਂ ਸ਼ਾਮ ਨੂੰ ਗੁਰੂ ਘਰ ਦੀ ਪਰਿਕਰਮਾ ਵਿਚ ਸਰੋਵਰ ਕਿਨਾਰੇ ਘਿਉ ਦੇ ਦੀਵੇ ਬਾਲ ਕੇ ਰਵਾਇਤੀ ਦੀਪਮਾਲਾ ਵੀ ਕੀਤੀ ਗਈ | ਇਸ ਅਲੌਕਿਕ ਨਜ਼ਾਰੇ ਦਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਪਰਿਕਰਮਾ 'ਚ ਬੈਠ ਕੇ ਅਤੇ 'ਅਜੀਤ ਵੈਬ ਟੀ. ਵੀ.' ਸਮੇਤ ਵੱਖ ਵੱਖ ਚੈਨਲਾਂ ਰਾਹੀਂ ਲੱਖਾਂ ਸੰਗਤਾਂ ਨੇ ਘਰ ਬੈਠੇ ਹੋਏ ਵੀ ਅਨੰਦ ਮਾਣਿਆਂ | ਗੁਰੂ ਰਾਮਦਾਸ ਜੀ ਲੰਗਰ ਵਿਖੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਵਰਤਾਏ ਗਏ | ਇਸੇ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ, ਗੁ: ਸ਼ਹੀਦਗੰਜ ਬਾਬਾ ਦੀਪ ਸਿਘ ਜੀ, ਗੁ: ਸ੍ਰੀ ਰਾਮਸਰ ਸਾਹਿਬ, ਗੁ: ਸਿੰਘ ਸਭਾ ਪ੍ਰਤਾਪ ਨਗਰ ਤੇ ਗੁ: ਸਾਹਿਬ ਗੋਬਿੰਦ ਨਗਰ ਸੁਲਤਾਨਵਿੰਡ ਸਮੇਤ ਜ਼ਿਲ੍ਹੇ ਦੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਵੀ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੌਰਾਨ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਤੇ ਕਥਾ ਕੀਰਤਨ ਸਰਵਨ ਕਰਾ ਕੇ ਸੰਗਤਾ ਨੂੰ ਨਿਹਾਲ ਕੀਤਾ | ਵਿਸਾਖੀ ਦੀ ਸੰਗਰਾਂਦ ਦੇ ਮੌਕੇ 'ਤੇ ਅੱਜ ਸ਼ਹਿਰ ਵਿਚ ਵੀ ਵੱਖ-ਵੱਖ ਥਾਵਾਂ 'ਤੇ ਲੰਗਰ ਵਰਤਾਏ ਗਏ ਤੇ ਵਿਸਾਖੀ ਕਰਕੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਜਲੇਬੀਆਂ ਦੀ ਭਾਰੀ ਮਾਤਰਾ ਵਿਚ ਵਿਕਰੀ ਹੋਈ |
ਗੁਰਦੁਆਰਾ ਸਿੰਘ ਸਭਾ ਨਿਊ ਅੰਮਿ੍ਤਸਰ (ਭਾਈ ਗੁਰਦਾਸ ਜੀ ਨਗਰ) ਵਿਖੇ ਸਮਾਗਮ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਨਿਊ ਅੰਮਿ੍ਤਸਰ (ਭਾਈ ਗੁਰਦਾਸ ਜੀ ਨਗਰ) ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਚੈਰੀਟੇਬਲ ਪ੍ਰਬੰਧਕ ਸੁਸਾਇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਸ਼ੁਭ ਪਵਿੱਤਰ ਤਿਉਹਾਰ ਮਨਾਇਆ ਗਿਆ | ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਜਥੇ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਕੀਰਤਨ ਸਰਵਣ ਕੀਤਾ ਗਿਆ | ਅੱਜ ਭੋਗ ਪੈਣ ਉਪਰੰਤ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਵਲੋਂ ਗੁਰੂ ਦੇ ਇਤਿਹਾਸ ਨਾਲ ਪੰਡਾਲ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਵਿਸਾਖੀ ਦੇ ਤਿਉਹਾਰ ਤੇ ਵੱਖ-ਵੱਖ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਪ੍ਰਬੰਧਕ ਸੁਸਾਇਟੀ ਵਲੋਂ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਗੁਰੂ ਘਰ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਨਿਊ ਅੰਮਿ੍ਤਸਰ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਚੌਹਾਨ, ਹਰਜਿੰਦਰ ਸਿੰਘ ਜੋੜੀਆ, ਜਸਵਿੰਦਰ ਸਿੰਘ ਐਡਵੋਕੇਟ, ਕੁਲਦੀਪ ਸਿੰਘ ਮੱਤੇਵਾਲ, ਕੁਲਜੀਤ ਸਿੰਘ 'ਸਿੰਘ ਬ੍ਰਦਰਜ਼', ਲਖਬੀਰ ਸਿੰਘ ਚੌਹਾਨ, ਸੁਭਾਸ਼ ਸਿੰਘ, ਮਾਸਟਰ ਗੁਰਬਖਸ਼ ਸਿੰਘ, ਬਲਦੇਵ ਸਿੰਘ ਖਹਿਰਾ, ਆਗਿਆ ਸਿੰਘ, ਅਮਰਜੀਤ ਸਿੰਘ, ਹਜ਼ਾਰਾ ਸਿੰਘ, ਮਨਪ੍ਰੀਤ ਸਿੰਘ ਚੌਹਾਨ, ਕੌਂਸਲਰ ਪਤੀ ਗੁਰਕੰਵਲ ਸਿੰਘ ਮਾਨ, ਜਗਮੋਹਨ ਸਿੰਘ ਮਾਰਸ਼ਲ, ਗੋਲਡੀ ਚੌਹਾਨ, ਸੁਰਜੀਤ ਸਿੰਘ ਰਾਹੀ, ਆਗਿਆ ਸਿੰਘ ਥਿੰਦ, ਸਰੂਪ ਸਿੰਘ ਪੰਨੂੰ, ਹਰਮੀਤ ਸਿੰਘ ਭਿੰਡਰ, ਹਰਪਾਲ ਸਿੰਘ ਵੱਲਾ, ਹਰਜਿੰਦਰ ਸਿੰਘ ਬੱਗਾ, ਚਤਰਜੀਤ ਸਿੰਘ, ਵਰਿੰਦਰ ਪਾਲ ਸਿੰਘ, ਡਾ. ਦਲਬੀਰ ਸਿੰਘ, ਜਤਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਹਾਊਸਫੈੱਡ, ਹਰਮੀਤ ਸਿੰਘ ਭਿੰਡਰ, ਹਰਮੀਤ ਸਿੰਘ ਤਰਸਿੱਕਾ ਆਦਿ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਗਰੀਨ ਲੈਂਡ ਕਾਲੋਨੀ ਵਿਖੇ ਲੰਗਰ ਹਾਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਮਾਨ ਸਰਕਾਰ ਨੇ ਬਹੁਤ ਸਖ਼ਤ ਕਾਨੂੰਨ ਬਣਾਇਆ-ਤਲਬੀਰ ਸਿੰਘ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।