ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਜਾਦਾ ਨੰਦ ਗਰਲਜ਼ ਹਾਈ ਸਕੂਲ ਪਰਾਗ ਦਾਸ ਚੌਕ ਦਾ 5ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਇਆ ਹੈ | ਪਿ੍ੰ: ਵੀਨਾ ਪਿਪਲਾਨੀ ਅਤੇ ਵਾਇਸ ਪਿ੍ੰ: ਸ਼ੁੱਭਮ ਪਿਪਲਾਨੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਮਾਨਵੀ ਅਤੇ ਜਸਮੀਤ ਕੌਰ ਨੇ ਨੇ 98.40 ਫੀਸਦੀ ਅੰਕਾਂ ਨਾਲ ਪਹਿਲਾ, ਆਰਵ ਆਨੰਦ ਨੇ 97.80 ਫੀਸਦੀ ਅੰਕਾਂ ਨਾਲ ਦੂਜਾ, ਲਗਨਦੀਪ ਕੌਰ ਨੇ 96.40 ਫੀਸਦੀ ਅੰਕਾਂ ਨਾਲ ਤੀਜਾ, ਗੌਰਵ ਨੇ 95.80 ਫੀਸਦੀ ਅੰਕਾਂ ਨਾਲ ਚੌਥਾ, ਹਰਲੀਨ ਕੌਰ ਅਤੇ ਜਕਸ ਮਹਾਜਨ ਨੇ 95.40 ਫੀਸਦੀ ਅੰਕਾਂ ਨਾਲ 5ਵਾਂ, ਪ੍ਰੀਤ, ਨਵਪ੍ਰੀਤ ਕੌਰ, ਜਸਪ੍ਰੀਤ ਕੌਰ, ਤਰੁਣ, ਹਰਸਿਮਰਤ ਕੌਰ ਨੇ 94.80 ਅਤੇ ਅੰਮਿ੍ਤਦੀਪ ਸਿੰਘ ਨੇ 92.80 ਫੀਸਦੀ ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਅਵੱਲ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |