20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਰੈੱਡ ਕਾਰਪੇਟ 'ਤੇ ਖਿਸਕਣ ਨਾਲ ਪਾਕਿ ਵਿਦੇਸ਼ ਮੰਤਰੀ ਦੇ ਮੋਢੇ 'ਚ ਹੋਇਆ ਫ੍ਰੈਕਚਰ

ਅਜੀਤ ਡੈਸਕ 31-03-2026
ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਬੀਤੇ ਦਿਨ ਇਸਲਾਮਾਬਾਦ 'ਚ ਸਾਊਦੀ ਅਰਬ ਅਤੇ ਮਿਸਰ ਤੋਂ ਆਏ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਅਚਾਨਕ ਰੈੱਡ ਕਾਰਪੇਟ 'ਤੇ ਖਿਸਕ ਕੇ ਜ਼ੋਰ ਨਾਲ ਹੇਠਾਂ ਡਿਗ ਗਏ | ਇਸ ਘਟਨਾ ਦੌਰਾਨ ਉਨ੍ਹਾਂ ਦੇ ਮੋਢੇ 'ਚ ਹਲਕਾ ਜਿਹਾ ਫ੍ਰੈਕਚਰ ਹੋ ਗਿਆ | ਉਨ੍ਹਾਂ ਦੇ ਪੁੱਤਰ ਨੇ ਇਸ ਬਾਰੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਉਹ ਆਪਣੇ ਮਿਸਰ ਦੇ ਹਮਰੁਤਬਾ ਦੇ ਸਵਾਗਤ ਦੌਰਾਨ ਫਿਸਲ ਕੇ ਡਿੱਗ ਗਏ | ਇਹ ਘਟਨਾ ਬੀਤੇ ਦਿਨ ਪਾਕਿ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਵਿਚਕਾਰ ਮੱਧ ਪੂਰਬ ਦੇ ਸੰਘਰਸ਼ 'ਤੇ ਚਰਚਾ ਕਰਨ ਲਈ ਹੋਏ ਚਤੁਰਭੁਜ ਸੰਮੇਲਨ ਦੌਰਾਨ ਵਾਪਰੀ | ਵਿਦੇਸ਼ ਮੰਤਰੀ ਦੇ ਪੁੱਤਰ ਅਲੀ ਡਾਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ ਕਿ ਰਾਤ 9 ਵਜੇ ਦੇ ਕਰੀਬ ਡਾਕਟਰੀ ਜਾਂਚ 'ਚ ਉਨ੍ਹਾਂ ਦੇ ਮੋਢੇ ਵਿਚ ਹੇਅਰ-ਲਾਈਨ ਫ੍ਰੈਕਚਰ ਦਾ ਖ਼ੁਲਾਸਾ ਹੋਇਆ |
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਰਾਜੌਰੀ ਖੇਤਰ ਦੇ ਬਥੂਨੀ ਪਿੰਡ ਵਿਖੇ ਗੁਰਦੁਆਰਾ ਯਾਦਗਾਰ ਭਾਈ ਮੱਖਣ ਸ਼ਾਹ ਲੁਬਾਣਾ ਦੀ ਨਵੀਂ ਇਮਾਰਤ... ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਪਹਿਲੀ ਵਾਰ ਪ੍ਰਕਾਸ਼ਿਤ ਕੀਤੀਆਂ ਪਾਠ ਸਮੱਗਰੀ ਪੁਸਤਕਾਂ ਦਾ ਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।