05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਿ੍ੰਸੈਸ ਸੋਫੀਆ ਦੁਲੀਪ ਸਿੰਘ ਸਾਲਾਨਾ ਲੈਕਚਰ ਕਰਵਾਇਆ

ਅਜੀਤ ਡੈਸਕ 27-03-2026
ਅੰਮਿ੍ਤਸਰ, 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਪਿ੍ੰਸੈਸ ਸੋਫੀਆ ਦੁਲੀਪ ਸਿੰਘ ਸਲਾਨਾ ਲੈਕਚਰ ਕਾਨਫਰੰਸ ਹਾਲ, ਗੁਰੂ ਗ੍ਰੰਥ ਸਾਹਿਬ ਭਵਨ 'ਚ ਕਰਵਾਇਆ ਗਿਆ | ਲੈਕਚਰ ਦੀ ਸ਼ੁਰੂਆਤ ਡਾ. ਸ਼ੇਫਾਲੀ ਚੌਹਾਨ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ ਉਪਰੰਤ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕੀਤੇ | ਮੁੱਖ ਵਕਤਾ ਵਜੋਂ ਡਾ. ਜੋਤੀ ਅਟਵਾਲ (ਸੈਂਟਰ ਫਾਰ ਹਿਸਟੌਰਿਕਲ ਸਟੱਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ) ਨੇ 'ਭਾਰਤ, ਆਇਰਲੈਂਡ ਅਤੇ ਬਿ੍ਟੇਨ ਵਿਚ ਸੁਫਰਜੇਟ ਆੰਦੋਲਨ: ਔਰਤਾਂ ਦੇ ਹੱਕ ਅਤੇ ਅਪਨਿਵੇਸ਼ਿਕ ਵਿਰੋਧੀ ਅੰਤਰਰਾਸ਼ਟਰੀਵਾਦ' ਵਿਸ਼ੇ 'ਤੇ ਵਿਸਥਾਰਪੂਰਵਕ ਭਾਸ਼ਣ ਦਿੱਤਾ | ਲੈਕਚਰ ਦੌਰਾਨ ਪਿ੍ੰਸੈਸ ਸੋਫੀਆ ਦੁਲੀਪ ਸਿੰਘ ਦੇ ਜੀਵਨ ਤੇ ਸੰਘਰਸ਼ 'ਤੇ ਖਾਸ ਰੋਸ਼ਨੀ ਪਾਈ ਗਈ | ਅਖੀਰ 'ਚ ਡਾ. ਅਟਵਾਲ ਨੇ ਜ਼ੋਰ ਦਿੱਤਾ ਕਿ ਪਿ੍ੰਸੈਸ ਸੋਫੀਆ ਦੁਲੀਪ ਸਿੰਘ ਨੂੰ ਭਾਰਤੀ, ਖ਼ਾਸ ਕਰਕੇ ਪੰਜਾਬੀ ਇਤਿਹਾਸ 'ਚ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ | ਅੰਤ 'ਚ ਡਾ. ਹਰਨੀਤ ਵਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ |
ਪਿਛਲੀ ਖ਼ਬਰ ਰੂਸ ਦੇ ਗੈਰਕਾਨੂੰਨੀ ਤੇਲ ਲਿਜਾਣ ਵਾਲੇ ਜਹਾਜ਼ਾਂ ਖ਼ਿਲਾਫ਼ ਕਾਰਵਾਈ ਲਈ ਬਰਤਾਨੀਆ ਤਿਆਰ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।