24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੇਵਾ ਮੁਕਤ ਪਟਵਾਰੀ, ਕਾਨੂੰਗੋ ਤੇ ਤਹਿਸੀਲਦਾਰਾਂ ਦੀਆਂ ਮੰਗਾਂ ਤੁਰੰਤ ਮੰਨੇ ਸਰਕਾਰ : ਡੇਹਰੀਵਾਲ <br/>

ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)-ਮਾਲ ਵਿਭਾਗ 'ਚੋਂ ਸੇਵਾ ਮੁਕਤ ਹੋਏ ਮਾਲ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ, ਤਹਿਸੀਲਦਾਰਾਂ ਦੇ ਸਾਂਝੇ ਪ੍ਰੋਗਰਾਮ ਤਹਿਤ ਮੀਟਿੰਗ ਇਥੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ-ਬੀ ਬਲਾਕ ਰਣਜੀਤ ਐਵੀਨਿਉ ਵਿਖੇ ਪ੍ਰਧਾਨ ਸ: ਨਿਰਮਲਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਹੋਈ ਜਿਸ 'ਚ ਵੱਡੀ ਤਾਦਾਦ 'ਚ ਆਗੂਆਂ ਤੇ ਮੈਂਬਰਾਂ ਨੇ ਭਾਗ ਲਿਆ | ਇਹ ਜਾਣਕਾਰੀ ਦਿੰਦਿਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੂਬਾਈ ਆਗੂ ਕੁਲਵੰਤ ਸਿੰਘ ਡੇਹਰੀਵਾਲ ਨੇ ਦੱਸਿਆ ਕਿ ਉੁਨ੍ਹਾਂ ਦੀ ਪ੍ਰਮੁੱਖ ਮੰਗਾਂ ਜਿਵੇਂ ਕਿ ਸਰਕਾਰ 2.59 ਦੇ ਗੁਣਾਂਕ ਨਾਲ ਪੈਨਸ਼ਨ ਦੀ ਸੁਧਾਈ ਕਰੇ, ਯਕਮੁਸ਼ਤ ਬਕਾਏ ਦੇਵੇ, ਮੈਡੀਕਲ ਬਿੱਲਾਂ ਦਾ ਸਮਾਂ-ਬੱਧ ਭੁਗਤਾਨ ਕਰੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਡੀ. ਏ. ਦੀਆਂ ਕਿਸ਼ਤਾਂ 16 ਫੀਸਦੀ ਬਕਾਏ ਸਮੇਤ ਜਾਰੀ ਕਰੇ ਜੋ ਕਿ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਜਲਦੀ ਹੀ ਪੰਜਾਬ ਪੱਧਰ ਤੇ ਲਾਮਬੰਦ ਹੋ ਕੇ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਲਖਵਿੰਦਰ ਸਿੰਘ ਕੋਹਾਲੀ, ਸਾਬਕਾ ਤਹਿਸੀਲਦਾਰ ਜੋਗਿੰਦਰਪਾਲ ਸਲਵਾਨ, ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਤਰਸੇਮ ਸਿੰਘ ਫੱਤੂਭੀਲਾ, ਬਲਦੇਵ ਸਿੰਘ ਬੱਬਰ, ਗੁਰਇਕਬਾਲ ਸਿੰਘ, ਮੇਜਰ ਸਿੰਘ ਭੋਮਾ, ਜਤਿੰਦਰ ਕੁਮਾਰ, ਕੇਵਲ ਕਿ੍ਸ਼ਨ, ਜੋਗਿੰਦਰ ਸਿੰਘ, ਰਮੇਸ਼ ਪਾਲ, ਜਸਪਾਲ ਸਿੰਘ, ਅਮਰੀਕ ਸਿੰਘ, ਧੰਨਜੀਤ ਸਿੰਘ, ਹਰਜਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੋਲੇ ਮਹੱਲੇ ਮੌਕੇ ਚੌਹਾਨ ਫਾਊਾਡੇਸ਼ਨ ਨੇ ਲਗਾਇਆ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਮਹਿਲਾ ਉੱਦਮੀਆਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ ਹਰੇਕ ਉੱਦਮੀ ਨੂੰ 25000...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।