04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਰਤੀਯ ਵਪਾਰ ਮੰਡਲ ਪੰਜਾਬ ਤੇ ਐੱਫ. ਟੀ. ਆਈ. ਆਈ. ਵਲੋਂ ਅੰਮਿ੍ਤਸਰ 'ਚ ਬਿਜ਼ਨੈਸ ਮੀਟ 2026 ਕੱਲ੍ਹ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਪੰਜਾਬ ਅਤੇ ਫੈਡਰੇਸ਼ਨ ਆਫ ਟਰੇਡ ਐਂਡ ਇੰਡਸਟਰੀ ਆਫ਼ ਇੰਡੀਆ (ਐੱਫ. ਟੀ. ਆਈ. ਆਈ.) ਵਲੋਂ ਨੈਸ਼ਨਲ ਟਰੇਡਜ਼ ਵੈਲਫੇਅਰ ਬੋਰਡ ਭਾਰਤ ਸਰਕਾਰ ਦੇ ਸਹਿਯੋਗ ਨਾਲ ਅੰਮਿ੍ਤਸਰ 'ਚ ਪਹਿਲੀਂ ਬਿਜਨੇਸ ਮੀਟ 2026 ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਨੇ ਦੱਸਿਆ ਕਿ ਇਹ ਬਿਜਨੇਸ ਮੀਟ 3 ਮਾਰਚ 2026 ਨੂੰ ਅੰਮਿ੍ਤਸਰ ਵਿਖੇ ਹੋਟਲ ਤਾਜ ਸਵਰਨਾ 'ਚ ਕਰਵਾਈ ਜਾ ਰਹੀ ਹੈ, ਜਿੱਥੇ ਕਿ ਵੱਡੀ ਗਿਣਤੀ 'ਚ ਵਪਾਰੀ, ਟਰੇਡਜ਼, ਸਨਅਤਕਾਰ ਹਾਜ਼ਰ ਹੋਣਗੇ | ਉਨ੍ਹਾਂ ਕਿਹਾ ਕਿ ਇਸ ਬਿਜਨੇਸ ਮੀਟ 'ਚ ਨੈਸ਼ਨਲ ਟਰੇਡਜ਼ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਅਤੇ ਡਾ. ਦੀਪਕ ਵੋਹਰਾ ਸ਼ਿਰਕਤ ਕਰਨਗੇ | ਜਦਕਿ ਐੱਫ. ਟੀ. ਆਈ. ਆਈ. ਦੇ ਬੋਰਡ ਮੈਂਬਰ ਡਾ. ਸੰਜੇ ਬਾਂਸਲ ਅਤੇ ਅਮਨਦੀਪ ਹਸਪਤਾਲ ਗਰੱੁਪ ਦੇ ਚੇਅਰਮੈਨ ਡਾ. ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਵਪਾਰੀਆਂ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਸਾਰੇ ਮੰਡਲ ਨਾਲ ਜੁੜ੍ਹੇ ਸਮੁੱਚੇ ਮੈਂਬਰਾਂ ਨੂੰ ਸਮਾਗਮ 'ਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੀਵ ਦੁੱਗਲ, ਐਡਵੋਕੇਟ ਖਹਿਰਾ ਗੂੰਦ, ਰਣਜੀਤ ਸਿੰਘ ਅਰੋੜਾ, ਮੀਤ ਪ੍ਰਧਾਨ ਵਿਕਰਮ ਬੱਗਾ, ਪਵਨ ਕੁਮਾਰ ਸ਼ਰਮਾ, ਰਾਜੂ ਨਾਰੰਗ, ਡਾ. ਸੁਰੇਸ਼ ਸੂਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਕਸਲਸਮ ਹਾਈ ਸਕੂਲ ਵਿਖੇ ਮਾਨਸਿਕ ਸਿਹਤ ਅਤੇ ਸੁਖ-ਸਮਿੱਧੀ ਦਾ ਪ੍ਰੋਤਸਾਹਨ ਵਿਸ਼ੇ ਉੱਤੇ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਗੁ: ਕੋਠਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।