ਛੁੱਟੀ ਵਾਲੇ ਦਿਨ ਵੀ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ <br/>
ਮਾਲ ਰੋਡ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ ਨਿਗਮ ਦੇ ਅਸਟੇਟ ਵਿਭਾਗ ਦੇ ਮੁਲਾਜ਼ਮ | ਤਸਵੀਰ : ਹਰਜੀਤ ਸਿੰਘ
<br/>
02-03-2026
ਨਗਰ ਨਿਗਮ ਦੇ ਅਸਟੇਟ ਵਿਭਾਗ ਦੇ ਇੰਸਪੈਕਟਰ ਅਮਨ ਸ਼ਰਮਾ ਦੀ ਅਗਵਾਈ ਹੇਠ ਫੀਲਟ ਸਟਾਫ਼ ਵਲੋਂ ਸਥਾਨਕ ਮਾਲ ਰੋਡ ਵਿਖੇ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਦੇ ਸਾਹਮਣੇ ਤੋਂ ਨਾਜਾਇਜ਼ ਕਬਜ਼ੇ ਹਟਾਏ | ਇਸ ਦੌਰਾਨ ਸੜਕ ਦੀ ਜਗ੍ਹਾ 'ਤੇ ਲੱਗੀਆਂ ਫੜ੍ਹੀਆਂ ਨੂੰ ਚੁਕਿਆ ਗਿਆ | ਦੱਸਣਯੋਗ ਹੈ ਕਿ ਉਕਤ ਸਥਾਨ 'ਤੇ ਹਰ ਐਤਵਾਰ ਨੂੰ ਵਿਸ਼ੇਸ ਬਾਜਾਰ ਲੱਗਦਾ ਹੈ ਜਿਸ ਦੌਰਾਨ ਸੜਕ ਦੇ ਕਿਨਾਰੇ ਫੁਟਪਾਥ 'ਚ ਫੜ੍ਹੀਆਂ ਲੱਗਦੀਆਂ ਹਨ | ਜਿਸ ਕਾਰਨ ਖਰੀਦਦਾਰਾਂ ਦੇ ਵਾਹਨ ਸੜਕ ਦੇ ਵਿਚਕਾਰ ਖੜ੍ਹੇ ਹੋ ਜਾਂਦੇ ਸਨ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਸੀ | ਇਸ ਸੰਬੰਧੀ ਨਿਗਮ ਕਮਿਸ਼ਨਰ ਦੇ ਦਫ਼ਤਰ ਵਿਖੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ | ਜਿਸ ਦੇ ਆਧਾਰ ਨਿਗਮ ਕਮਿਸ਼ਨਰ ਵਲੋਂ ਹਦਾਇਤਾਂ ਕੀਤੀਆਂ ਅਤੇ ਅੱਜ ਉਨ੍ਹਾਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਅਸਟੇਟ ਵਿਭਾਗ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ |