05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਲਗਾਏ ਮੁਫ਼ਤ ਆਯੂਸ਼ ਕੈਂਪ 'ਚ ਸੈਂਕੜੇ ਬੱਚਿਆਂ ਤੇ ਮਰੀਜ਼ਾਂ ਦੀ ਸਿਹਤ ਜਾਂਚ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਜਸਵੰਤ ਸਿੰਘ ਜੱਸ)-ਆਯੁਰਵੇਦ ਤੇ ਹੋਮਿਓਪੈਥੀ ਵਿਭਾਗ ਪੰਜਾਬ ਸਰਕਾਰ ਵਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਪੁਤਲੀਘਰ ਵਿਖੇ ਆਯੂਸ਼ ਮੁਫ਼ਤ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਦੀ ਸੰਪੂਰਨ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਆਯੁਰਵੇਦਿਕ ਅਤੇ ਹੋਮਿਓਪੈਥੀ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ/ਯੂਨਾਨੀ ਅਫਸਰ ਡਾ. ਦਿਨੇਸ਼ ਕੁਮਾਰ ਅਤੇ ਡਾ. ਆਤਮਜੀਤ ਸਿੰਘ ਬਸਰਾ ਮੈਂਬਰ ਇੰਚਾਰਜ ਯਤੀਮਖਾਨਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਡਾ. ਬਸਰਾ ਨੇ ਸੰਸਥਾ ਦੇ ਬੱਚਿਆਂ ਦੇ ਰਹਿਣ-ਸਹਿਣ ਅਤੇ ਸਿੱਖਿਆ ਦੇ ਨਾਲ-ਨਾਲ ਚੰਗੀ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਸਿਹਤ ਸੰਭਾਲ ਸਾਡੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਆਯੁਰਵੈਦ ਅਤੇ ਹੋਮਿਓਪੈਥੀ ਵਰਗੀਆਂ ਪ੍ਰਾਚੀਨ ਅਤੇ ਪ੍ਰਭਾਵਸ਼ਾਲੀ ਮੈਡੀਕਲ ਪ੍ਰਣਾਲੀਆਂ ਰਾਹੀਂ ਬੱਚਿਆਂ ਨੂੰ ਕੁਦਰਤੀ ਢੰਗ ਨਾਲ ਪੂਰੀ ਤਰ੍ਹਾਂ ਠੀਕ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਰੋਗ-ਪ੍ਰਤੀਰੋਧਕ ਸਮਰਥਾ ਵਧਾਉਂਦਿਆਂ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਅਜਿਹੇ ਮੈਡੀਕਲ ਕੈਂਪਾਂ ਰਾਹੀਂ ਨਿਯਮਿਤ ਸਿਹਤ ਜਾਂਚ ਨਾਲ ਬਿਮਾਰੀਆਂ ਦੀ ਪਹਿਚਾਣ ਸ਼ੁਰੂਆਤੀ ਸਮੇਂ ਵਿਚ ਹੋਣ ਕਰਕੇ ਇਸ ਦਾ ਇਲਾਜ ਸਮੇਂ ਸਿਰ ਅਤੇ ਸਰਲ ਹੋ ਜਾਂਦਾ ਹੈ | ਕੈਂਪ ਇੰਚਾਰਜ ਡਾ. ਅਮਨਪ੍ਰੀਤ ਸਿੰਘ ਆਯੁਰਵੈਦਿਕ ਮੈਡੀਕਲ ਅਫਸਰ ਨੇ ਦੱਸਿਆ ਕੈਂਪ ਦੌਰਾਨ ਬੱਚਿਆਂ ਸਮੇਤ 393 ਆਯੁਰਵੈਦਿਕ ਅਤੇ 281 ਹੋਮਿਓਪੈਥਿਕ ਮਰੀਜ਼ਾਂ ਨੇ ਲਾਭ ਲਿਆ | ਡਾ. ਬਸਰਾ ਨੇ ਕਿਹਾ ਕਿ ਯਤੀਮਖਾਨਾ ਵਿਖੇ ਭਵਿੱਖ ਵਿਚ ਵੀ ਅਜਿਹੇ ਆਯੁਸ਼ ਕੈਂਪ ਲਗਾਏ ਜਾਣਗੇ | ਕੈਂਪ ਵਿਚ ਪੁੱਜੇ ਡਾਕਟਰਾਂ ਦੀ ਟੀਮ ਵਿਚ ਡਾ. ਮਨਦੀਪ ਕੌਰ ਆਯੁਰਵੈਦਿਕ ਮੈਡੀਕਲ ਅਫਸਰ, ਡਾ. ਕਰਨਦੀਪ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ, ਨਰੇਸ਼ ਕੁਮਾਰ, ਸੁਖਬੀਰ ਕੌਰ, ਉਪਵੈਦ ਆਯੁਰਵੇਦਾ ਸਿਮਰਦੀਪ ਕੌਰ, ਰਜਨੀ ਠਾਕੁਰ, ਹਰਪ੍ਰੀਤ ਸਿੰਘ, ਅਨਮੋਲਦੀਪ ਸਿੰਘ ਸਮੇਤ ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ ਮੋਹਨਜੀਤ ਸਿੰਘ ਭੱਲਾ, ਲਖਵਿੰਦਰ ਸਿੰਘ ਢਿੱਲੋਂ, ਡਾ. ਐੱਚ. ਪੀ. ਸਿੰਘ ਅਤੇ ਸੁਪਰਡੈਂਟ ਡਾ. ਬਲਬੀਰ ਸਿੰਘ ਸੈਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਛੁੱਟੀ ਵਾਲੇ ਦਿਨ ਵੀ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ <br/> ਅਗਲੀ ਖ਼ਬਰ ਤੈ੍ਰ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਡਿਜੀਟਲ ਮਾਰਕੀਟਿੰਗ 'ਤੇ ਇੰਟਰਐਕਟਿਵ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।