05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਮੰਗਾਂ ਸੰਬੰਧੀ ਮੰਤਰੀ ਈ. ਟੀ. ਓ. ਦੀ ਕੋਠੀ ਨੇੜੇ ਦਿੱਤਾ ਧਰਨਾ <br/>

ਅਜੀਤ ਡੈਸਕ 02-03-2026
ਸੁਲਤਾਨਵਿੰਡ, 1 ਮਾਰਚ (ਗੁਰਨਾਮ ਸਿੰਘ ਬੁੱਟਰ)-ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਅੱਜ ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ 'ਤੇ ਅੰਮਿ੍ਤਸਰ ਤੇ ਤਰਨਤਾਰਨ ਦੀਆਂ ਸੈਂਕੜੇ ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਘਰ ਦਾ ਘਿਰਾਓ ਕੀਤਾ ਗਿਆ ਪੂਰੇ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਮਾਨ ਅਤੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਆਗੂ ਮਮਤਾ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ | ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਸਰਬਜੀਤ ਕੌਰ ਛੱਜਲਵੱਡੀ, ਹਰਜਿੰਦਰ ਕੌਰ ਗਹਿਰੀ, ਰਜਿੰਦਰ ਕੌਰ ਤਰਨਤਾਰਨ ਅਤੇ ਰਾਜ ਕੌਰ ਤਰਨਤਾਰਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਦਿੱਤੇ ਜਾ ਰਹੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਵਿਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਆਸ਼ਾ ਵਰਕਰਾਂ ਤੇ ਮਿਡ-ਡੇ-ਮੀਲ ਵਰਕਰਾਂ ਨਾਲ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਮਾਣ ਭੱਤਾ ਵਰਕਰਾਂ ਦੇ ਨਿਗੂਣੇ ਮਾਣ ਭੱਤੇ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਇਆ ਪਿਆ ਹੈ ਅਤੇ ਪਰਿਵਾਰਾਂ ਦਾ ਗੁਜ਼ਾਰਾ ਵੀ ਚੱਲਣਾ ਮੁਸ਼ਕਿਲ ਹੋ ਗਿਆ ਹੈ | ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਕੰਵਰਦੀਪ ਸਿੰਘ ਤਰਨਤਾਰਨ, ਸੁਖਰਾਜ ਸਿੰਘ ਸਰਕਾਰੀਆ ਅਤੇ ਅਮਰਜੀਤ ਸਿੰਘ ਭੱਲਾ ਨੇ ਕਿਹਾ ਕਿ ਸਰਕਾਰ ਵਲੋਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਅਨੁਸਾਰ ਤਨਖ਼ਾਹਾਂ ਨਾ ਦੇਣ, ਆਸ਼ਾ ਵਰਕਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਸੇਵਾ ਮੁਕਤੀ ਮੌਕੇ ਘਰਾਂ ਨੂੰ ਖਾਲੀ ਤੋਰਨ ਅਤੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਨਾ ਦੇਣ ਕਾਰਨ ਪੰਜਾਬ ਭਰ ਦੀਆਂ ਮਾਣ ਭੱਤਾ ਵਰਕਰਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਅੰਦਰ 6 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਨੂੰ 6 ਮਾਰਚ ਤੋਂ ਸ਼ੁਰੂ ਹੋ ਰਹੇ ਬੱਜਟ ਸੈਸ਼ਨ ਵਿਚ ਮਾਣ ਭੱਤਾ ਵਰਕਰਾਂ ਦੇ ਮਾਣ ਭੱਤੇ ਨੂੰ ਦੁੱਗਣਾ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ | ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਦੁਲਾਰੀ, ਹਰਜਿੰਦਰ ਕੌਰ ਤਰਨਤਾਰਨ, ਜਸਵਿੰਦਰ ਕੌਰ ਮਹਿਤਾ, ਮਨਜੀਤ ਕੌਰ ਫਪੱਈਆਂ, ਪਰਮਜੀਤ ਕੌਰ ਵੈਰੋਵਾਲ, ਗੁਰਵੰਤ ਕੌਰ ਲੋਪੋਕੇ, ਹਰਜੀਤ ਕੌਰ ਚੋਹਲਾ, ਖੁਸ਼ਬੂ ਗੋਪਾਲ ਨਗਰ, ਸੁਖਵਿੰਦਰ ਕੌਰ ਸੁਰਸਿੰਘ, ਬਲਜਿੰਦਰ ਕੌਰ ਵੇਰਕਾ, ਕੰਵਲਜੀਤ ਕੌਰ ਲਸ਼ਕਰੀ ਨੰਗਲ, ਵੀਰਪਾਲ ਕੌਰ, ਕੁਲਬੀਰ ਕੌਰ ਰਮਦਾਸ, ਰਾਜ ਕੌਰ ਨਵਾਂ ਪਿੰਡ, ਸੁਖਜਿੰਦਰ ਕੌਰ ਛੱਜਲਵੱਡੀ ਅਤੇ ਪਰਮਜੀਤ ਕੌਰ ਲਹਿਰਕਾ ਮੰਗ ਕੀਤੀ ਕਿ ਬੱਜਟ ਸੈਸ਼ਨ ਵਿਚ ਮਾਣ ਭੱਤਾ ਵਰਕਰਾਂ ਦੇ ਭੱਤਿਆਂ ਨੂੰ ਤੁਰੰਤ ਦੁੱਗਣਾ ਕਰਕੇ ਪਿਛਲੇ ਚਾਰ ਸਾਲਾਂ ਦੇ ਬਕਾਏ ਦੇਣ ਦਾ ਐਲਾਨ ਕੀਤਾ ਜਾਵੇ, ਸਮੂਹ ਮਾਣ ਭੱਤਾ ਵਰਕਰਾਂ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ ਅਤੇ ਸੇਵਾ ਮੁਕਤੀ 'ਤੇ ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ 5 ਲੱਖ ਦੀ ਗ੍ਰੈਚੁਟੀ ਸਮੇਤ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ | ਇਸ ਮੌਕੇ ਵਰਕਰਾ ਵਲੋਂ ਐਗਰੀਕਲਚਰਲ ਵਿਭਾਗ ਦੀ ਅਧਿਕਾਰੀ ਮੈਡਮ ਕੁਲਬੀਰ ਕੌਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਲਈ ਦੋ ਦਿਨਾਂ ਚੋਣ ਟਰਾਇਲ ਪ੍ਰਕਿਰਿਆ ਸਮਾਪਤ <br/> ਅਗਲੀ ਖ਼ਬਰ ਵੱਲ੍ਹਾ ਬਾਈਪਾਸ 'ਤੇ ਰੇਤ ਨਾਲ ਭਰਿਆ ਟਿੱਪਰ ਪਲਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।