05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵੱਲ੍ਹਾ ਬਾਈਪਾਸ 'ਤੇ ਰੇਤ ਨਾਲ ਭਰਿਆ ਟਿੱਪਰ ਪਲਟਿਆ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਹਰਮਿੰਦਰ ਸਿੰਘ)-ਅੰਮਿ੍ਤਸਰ ਵੱਲ੍ਹਾ ਬਾਈਪਾਸ ਨੇੜੇ ਰੇਤ ਦਾ ਭਰਿਆ ਟਿੱਪਰ ਪਲਟਣ ਕਾਰਨ ਉਸ ਦੇ ਹੇਠਾਂ ਤਿੰਨ ਕਾਰਾਂ ਦੇ ਆ ਜਾਣ ਨਾਲ ਉਸ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਹੋਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ | ਚਸ਼ਮਦੀਦਾਂ ਅਨੁਸਾਰ ਅੱਜ ਸਵੇਰੇ ਵੇਰਕਾ ਬਾਈਪਾਸ ਵਾਲੇ ਪਾਸਿਓਾ ਰੇਤ ਦਾ ਭਰਿਆ ਹੋਇਆ ਟਿੱਪਰ ਪੀ. ਬੀ. 02 ਈ. ਸੀ. 7695 ਵੱਲ੍ਹਾ ਬਾਈਪਾਸ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਵੈਸਟਨ ਵਿਲ੍ਹਾ ਰਿਜੋਰਟ ਨੇੜੇ ਇਸ ਟਿੱਪਰ ਦਾ ਇਕ ਟਾਇਰ ਡਿਵਾਈਡਰ 'ਤੇ ਚੜ ਗਿਆ, ਜਿਸ ਕਾਰਨ ਟਿੱਪਰ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਪਲਟ ਗਿਆ ਅਤੇ ਕੋਲੋਂ ਨਿਕਲ ਰਹੀਆਂ ਤਿੰਨ ਕਾਰਾਂ ਪੀ.ਬੀ 07 ਸੀ ਏ 7075, ਪੀ ਬੀ 34, ਬੀ 8578, ਪੀ.ਬੀ 06 ਬੀ.ਐੱਨ 2683 ਹੇਠ ਆ ਗਈਆਂ | ਇਸ ਘਟਨਾ ਉਪਰੰਤ ਹੱਫੜਾ ਦੱਫੜੀ ਮੱਚ ਗਈ ਤੇ ਚੀਕ ਚਿਹਾੜਾ ਪੈ ਗਿਆ ਅਤੇ ਨੇੜਿਓਾ ਨਿਕਲ ਰਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਇੰਚਾਰਜ ਇੰਚਾਰਜ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ਼ਾਂ 'ਚ ਜੱੁਟ ਗਈ | ਇਸ ਦੌਰਾਨ ਵੱਲਾ ਚੌਕੀ ਦੇ ਇੰਚਾਰਜ ਅਤੇ ਪੁਲਿਸ ਦੇ ਉਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਜ਼ਿਨ੍ਹਾਂ ਨਿਗਰਾਨੀ ਹੇਠ ਕਰੇਨਾਂ ਅਤੇ ਡਿੱਚ ਮਸ਼ੀਨਾ ਦੀ ਮਦਦ ਨਾਲ ਟਿੱਪਰ ਹੇਠਾਂ ਆਈਆਂ ਕਾਰਾਂ ਵਿਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ | ਇਸ ਮਾਮਲੇ ਦੀ ਪੜਤਾਲ ਕਰ ਰਹੇ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ ਅੰਮਿ੍ਤਸਰ 'ਚ ਤਾਇਨਾਤ ਏ. ਸੀ. ਸੀ. ਕੰਪਨੀ ਦਾ ਮੈਨੇਜ਼ਰ ਚੰਦਰ ਮਲਹੋਤਰਾ ਵਾਸੀ ਹੁਸ਼ਿਆਰਪੁਰ ਅਤੇ ਇਕ ਵਿਅਕਤੀ ਸੁਰੇਸ਼ ਕੁਮਾਰ ਵਾਸੀ ਨਾਭਾ, ਪਟਿਆਲਾ ਵਜੋਂ ਹੋਈ ਹੈ | ਇਸ ਘਟਨਾ ਵਿਚ ਸ਼ਮਸ਼ੇਰ ਸਿੰਘ ਵਾਸੀ ਪਿੰਡ ਭੂੰਦੜ ਬਟਾਲਾ ਅਤੇ ਕੁਲਜੀਤ ਸਿੰਘ ਵਾਸੀ ਭੂੰਦੜ ਬਟਾਲਾ ਵਜੋਂ ਹੋਈ ਹੈ ਜ਼ਿਨ੍ਹਾਂ ਦਾ ਇਕ ਨਿੱਜੀ ਹਸਪਤਾਲ ਵਿਚ 'ਚ ਇਲਾਜ ਚਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ਼ਮਸ਼ੇਰ ਸਿੰਘ ਜੋ ਆਪਣੇ ਪਰਿਵਾਰਕ ਮੈਂਬਰਾਂ ਭੈਣ ਚਰਨਜੀਤ ਕੌਰ ਅਤੇ ਬੱਚੀ ਅਗਮ ਦੇ ਨਾਲ ਗੁ: ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ | ਇਸ ਘਟਨਾ ਦੌਰਾਨ ਚਰਨਜੀਤ ਕੌਰ ਅਤੇ ਅਗਮ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਸ ਸੰਬੰਧ ਵਿਚ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ |

ਪਿਛਲੀ ਖ਼ਬਰ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਮੰਗਾਂ ਸੰਬੰਧੀ ਮੰਤਰੀ ਈ. ਟੀ. ਓ. ਦੀ... ਅਗਲੀ ਖ਼ਬਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ 'ਚ ਕਾਮਯਾਬ ਰਿਹਾ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ; ਪੂਰੀ ਸ਼ਾਨੋ-ਸ਼ੌਕਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।