ਅਣ-ਅਧਿਕਾਰਤ ਤੌਰ 'ਤੇ ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਕੂੜੇ ਦੀ ਚੁਕਾਈ ਦੀ ਵਸੂਲੀ <br/>
ਅਜੀਤ ਡੈਸਕ
18-02-2026
ਕੂੜੇ ਦੀ ਚੁਕਾਈ ਲਈ ਨਿਗਮ ਵਲੋਂ ਵੱਖ ਵੱਖ ਸ਼ੇ੍ਰਣੀਆਂ ਦੀ ਫੀਸ ਨਿਧਾਰਤ ਕੀਤੀ ਗਈ ਹੈ | ਘਰੇਲੂ ਸ਼ੇ੍ਰਣੀ ਦੇ ਉਪਭੋਗਤਾਵਾਂ ਜਿਨ੍ਹਾਂ ਦੇ ਘਰ 50 ਤੋਂ 200 ਵਰਗ ਮੀਟਰ 'ਚ ਹੈ ਉਨ੍ਹਾਂ ਕੋਲੋਂ 79.06 ਰੁਪਏ ਜਦੋਂ ਕਿ ਕੁਝ ਲੋਕਾਂ ਜਿਨ੍ਹਾਂ ਦੇ ਨਿਗਮ ਨਾਲ ਕੋਈ ਲੈਣਾ ਦੇਣਾ ਵੀ ਨਹੀ ਹੈ, ਵਲੋਂ ਨਿਗਮ ਅਤੇ ਲੋਕਾਂ ਦੀ ਅੱਖੀਂ ਘੱਟਾ ਪਾ ਕੇ ਉਨ੍ਹਾਂ ਕੋਲੋਂ ਮੈਨੁਅਲ ਰਸੀਦਾਂ ਰਾਹੀਂ 200 ਰੁਪਏ ਘਰ ਵਸੂਲਿਆ ਜਾ ਰਿਹਾ ਹੈ | ਕੰਪਨੀ ਦੇ ਅਧਿਕਾਰੀਆਂ ਦੇ ਕਹਿਣਾ ਹੈ ਕੇ ਕੂੜੇ ਦੀ ਚੁਕਾਈ ਦੀ ਫੀਸ ਪੋਜ ਮਸ਼ੀਨ ਰਾਹੀਂ ਪਰਚੀ ਕੱਟ ਕੇ ਵਸੂਲੀ ਜਾਵੇਗੀ | ਉਨ੍ਹਾਂ ਕਿਹਾ ਬਿਨਾਂ ਪੋਜ ਮਸ਼ੀਨ ਦੇ ਰਸੀਦ ਕੱਟਣ ਵਾਲਿਆਂ ਨਾਲ ਕੰਪਨੀ ਦਾ ਕੋਈ ਸੰਬੰਧ ਨਹੀ ਹੈ | ਕੂੜੇ ਦੀ ਚੁਕਾਈ ਲਈ ਘਰਾਂ ਦੇ ਅੰਦਰਵਾਰ ਕਿਓ ਆਰ ਕੋਰਡ ਲਗਾਏ ਜਾ ਰਹੇ ਇਹ ਕੰਮ ਅਜੇ ਹਲਕਾ ਉੱਤਰੀ 'ਚ ਹੋਇਆ ਹੈ ਜਦੋਂ ਕਿ ਸ਼ਹਿਰ ਦੇ ਬਾਕੀ ਹਿੱਸੇ ਵਿਚ ਇਕ ਕੋਰਡ ਨਹੀ ਲਗਾਏ ਗਏ | ਇਨ੍ਹਾਂ ਕਿਓ ਆਰ ਕੋਰਡ ਵਿਚ ਹਰ ਘਰ ਦਾ ਪੂਰਾ ਵੇਰਵਾ ਦਰਜ ਹੋਵੇਗਾ | ਜਿਸ ਦੇ ਆਧਾਰ 'ਤੇ ਉਨ੍ਹਾਂ ਕੋਲੋਂ ਕੂੜੇ ਦੀ ਚੁਕਾਈ ਦੀ ਫੀਸ ਵਸੂਲੀ ਜਾਵੇਗੀ |