22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਿਜ਼ਡਮ ਕਲਾਸਿਸ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨ ਦੀ ਪ੍ਰੀਖਿਆ 'ਚ ਮਾਰੀ ਬਾਜ਼ੀ

ਦਿਵਜੋਤ ਸਿੰਘ, ਤਾਨਿਸ਼ ਗਰਗ, ਵੰਸ਼ਿਕਾ ਚੋਪੜਾ, ਭਵਿਆ ਕਪੂਰ ਅਤੇ ਕਸ਼ੀਤਿਜ ਦੀਆਂ ਤਸਵੀਰਾਂ | ਤਸਵੀਰਾਂ ਰਾਹੀਂ : ਹਰਜੀਤ ਸਿੰਘ<br/> 18-02-2026

ਅੰਮਿ੍ਤਸਰ, 17 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਦੇ ਖੇਤਰ 'ਚ ਅਹਿਮ ਮੁਕਾਮ ਹਾਸਿਲ ਕਰਨ ਵਾਲੀ ਸੰਸਥਾ ਵਿਜਡਮ ਕਲਾਸਿਸ ਰਾਣੀ ਕਾ ਬਾਗ ਦੇ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਏ. ਟੀ.) ਵਲੋਂ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ. ਈ. ਈ.-ਮੇਨ 2026 ਦੇ ਐਲਾਨੇ ਗਏ ਵਲੋਂ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ 'ਚੋਂ ਬਾਜੀ ਮਾਰੀ ਹੈ | ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਡਾਇਰੈਕਟਰ ਪ੍ਰੋ: ਉਤਮਜੀਤ ਸਿੰਘ ਅਤੇ ਡਾਇਰੈਕਟਰ ਪ੍ਰੋ: ਰਿਸ਼ੀ ਮਹਿਤਾ ਨੇ ਦੱਸਿਆ ਨੇ ਵਿਜਡਮ ਦੇ ਹੋਣਹਾਰ ਵਿਦਿਆਰਥੀ ਦਿਵਜੋਤ ਸਿੰਘ ਨੇ 220 ਅੰਕ ਹਾਸਿਲ ਕਰਕੇ ਜ਼ਿਲ੍ਹੇ 'ਚੋਂ ਟਾਪ ਕਰਕੇ ਸੰਸਥਾ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਾਨਿਸ਼ ਗਰਗ ਨੇ 98.2 ਪਰਸਨਟਾਇਲ, ਵੰਸ਼ਿਕਾ ਚੋਪੜਾ ਨੇ 96.1 ਭਵਿਆ ਕਪੂਰ ਨੇ 95.9, ਕਸ਼ੀਤਿਜ ਨੇ 95.3 ਪਰਸਨਟਾਇਲ ਹਾਸਲ ਕੀਤਾ ਹੈ | ਇਸ ਮੌਕੇ ਡਾਇਰੈਕਟਰ ਪ੍ਰੋ: ਉੱਤਮਜੀਤ ਸਿੰਘ, ਡਾਇਰੈਕਟਰ ਪ੍ਰੋ: ਰਿਸ਼ੀ ਮਹਿਤਾ, ਪ੍ਰੋ: ਅੰਕਿਤ ਦੁਸਾਂਦ, ਪ੍ਰੋ: ਅਭਿਸ਼ੇਕ ਗੁਪਤਾ, ਪ੍ਰੋ: ਕਿ੍ਸ਼ਨਾ ਸਿੰਘ ਰਾਠੌੜ ਨੇ ਜੇ. ਈ. ਈ.-ਮੇਨ 2026 ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਜਡਮ ਕਲਾਸਿਸ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ, ਜਿਸ ਲਈ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਢੱੁਕਵਾਂ ਮਾਹੌਲ ਦਿੱਤਾ ਜਾਂਦਾ ਹੈ |

ਪਿਛਲੀ ਖ਼ਬਰ ਅਣ-ਅਧਿਕਾਰਤ ਤੌਰ 'ਤੇ ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਕੂੜੇ ਦੀ ਚੁਕਾਈ ਦੀ ਵਸੂਲੀ <br/> ਅਗਲੀ ਖ਼ਬਰ ਬਿਜਲੀ ਬੋਰਡ ਸਰਹਿੰਦ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।