22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਆਪਣੀ ਟੀਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੇਹੱਦ ਗੁੱਸੇ 'ਚ ਮੋਹਸਿਨ ਨਕਵੀ <br/>

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫਰਵਰੀ (ਸੁਰਿੰਦਰ ਕੋਛੜ)-ਟੀਮ ਇੰਡੀਆ ਵਲੋਂ ਪਾਕਿਸਤਾਨ ਨਾਲ ਟੀ-20 ਵਿਸ਼ਵ ਕੱਪ 2026 ਮੈਚ 'ਚ ਸ਼ਾਨਦਾਰ ਜਿੱਤ ਦਰਜ ਕਰਾਉਣ ਬਾਅਦ ਪਾਕਿਸਤਾਨ ਕਿ੍ਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਆਪਣੀ ਟੀਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੇਹੱਦ ਗੁੱਸੇ 'ਚ ਹਨ | ਦੱਸਿਆ ਜਾ ਰਿਹਾ ਹੈ ਕਿ ਇਸ ਗੁੱਸੇ ਦਾ ਇਜ਼ਹਾਰ ਕਰਦਿਆਂ ਨਕਵੀ ਨੇ ਟੀਮ ਮੈਨੇਜਰ ਨਾਵੇਦ ਅਕਰਮ ਚੀਮਾ ਨੂੰ ਕਿਹਾ ਕਿ ਇਸ ਮਹੱਤਵਪੂਰਨ ਮੈਚ 'ਚ ਪਾਕਿਸਤਾਨੀ ਟੀਮ ਦਾ ਮਾੜਾ ਪ੍ਰਦਰਸ਼ਨ ਨਾ ਤਾਂ ਸਮਝ ਆਉਣ ਵਾਲਾ ਹੈ ਅਤੇ ਨਾ ਹੀ ਸਵੀਕਾਰਯੋਗ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਦੇ ਮੁੱਖ ਕੋਚ ਮਾਈਕ ਹੇਸਨ ਨੇ ਵੀ ਡਰੈਸਿੰਗ ਰੂਮ 'ਚ ਖਿਡਾਰੀਆਂ ਨਾਲ ਉਨ੍ਹਾਂ ਦੇ ਮਾੜੇ ਪ੍ਰਦਰਸ਼ਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਆਪਣੀ ਪੂਰੀ ਸਮਰੱਥਾ ਨਾਲ ਨਹੀਂ ਖੇਡੇ | ਪਾਕਿ ਦਾ ਅਗਲਾ ਮੈਚ ਬੁੱਧਵਾਰ ਨੂੰ ਨਾਮੀਬੀਆ ਦੇ ਖ਼ਿਲਾਫ਼ ਹੈ, ਅਤੇ ਜੇਕਰ ਨਾਮੀਬੀਆ ਜਿੱਤਦਾ ਹੈ ਤਾਂ ਪਾਕਿ ਗਰੁੱਪ ਪੜਾਅ ਤੋਂ ਬਾਹਰ ਹੋ ਜਾਵੇਗਾ |

ਪਿਛਲੀ ਖ਼ਬਰ ਸਰਹਿੰਦ ਵਿਖੇ ਗੰਦੇ ਨਾਲੇ 'ਚੋਂ ਸ਼ੱਕੀ ਮਾਸ ਦੇ ਟੁਕੜੇ ਮਿਲਣ ਕਾਰਨ ਰੋਸ ਦੀ ਲਹਿਰ ਅਗਲੀ ਖ਼ਬਰ ਤਰਨਾ ਦਲ ਨੇ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਸਰੋਵਰ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।