ਅੰਮਿ੍ਤਸਰ, 17 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਮੰਦਰ ਮਾਤਾ ਲਾਲ ਦੇਵੀ ਰਾਣੀ ਕਾ ਬਾਗ ਵਿਖੇ ਭਾਰਤੀ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੀ ਅਗਵਾਈ 'ਚ ਸ੍ਰੀ ਵਰਿੰਦਾਵਨ ਮਿੱਤਰ ਮੰਡਲ ਪ੍ਰੀਤ ਵਿਹਾਰ ਦਿੱਲੀ ਵਲੋਂ ਮਾਤਾ ਦੀ ਚੌਕੀ ਕਰਵਾਈ ਗਈ, ਜਿਸ 'ਚ ਸ੍ਰੀ ਵਰਿੰਦਾਵਨ ਮਿੱਤਰ ਮੰਡਲ ਦਿੱਲੀ ਦੇ ਰਾਜੂ ਅਨੇਜਾ ਨੇ ਮਾਤਾ ਰਾਣੀ ਦਾ ਗੁਣਗਾਣ ਕੀਤਾ | ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਭਾਜਪਾ ਦੇ ਦਿਹਾਤੀ ਪ੍ਰਧਾਨ ਅਮਰਪਾਲ ਸਿੰਘ ਬੋਨੀ, ਨਿਗਮ ਦੇ ਵਿਸ਼ਾਲ ਵਧਾਵਨ, ਸੀਨੀਅਰ ਭਾਜਪਾ ਨੇਤਾ ਰਾਕੇਸ਼ ਗਿੱਲ, ਕੇਂਦਰੀ ਹਲਕਾ ਇੰਚਾਰਜ ਡਾ. ਰਾਮ ਚਾਵਲਾ, ਉੱਤਰੀ ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਪੱਛਮੀ ਹਲਕਾ ਇੰਚਾਰਜ ਕੁਮਾਰ ਅਮਿਤ, ਸੀਨੀਅਰ ਭਾਜਪਾ ਨੇਤਾ ਗੁਰਪ੍ਰਤਾਪ ਸਿੰਘ ਟਿੱਕਾ, ਸੀਨੀਅਰ ਨੇਤਾ ਸੁਸ਼ੀਲ ਦੇਵਗਨ, ਭਾਜਪਾ ਦੇ ਜਨਰਲ ਸੈਕਟਰੀ ਸਲਿਲ ਕਪੂਰ, ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਪ੍ਰਤੀਕ ਕਪੂਰ, ਸਾਬਕਾ ਮੰਤਰੀ ਅਨਿਲ ਜੋਸ਼ੀ, ਜੋਗਿੰਦਰ ਪਾਲ ਢੀਂਗਰਾ, ਰਾਜੀਵ ਦੁੱਗਲ, ਵਿਜੇ ਸੇਠ, ਡਾ: ਸੁਰੇਸ਼ ਸੂਦ, ਵਿਕਰਮ ਬੱਗਾ, ਰਾਜੂ ਨਾਰੰਗ, ਰਣਜੀਤ ਸਿੰਘ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |