01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਏ. ਆਈ. ਟੂਲ ਨਾਲ ਐਪ ਬਣਾਉਣ ਦੀ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 'ਫਲਟਰ ਤੇ ਜੈਮਿਨੀ ਏ. ਆਈ. ਨਾਲ ਏ. ਆਈ. ਪਾਵਰਡ ਕਰਾਸ-ਪਲੇਟਫਾਰਮ ਐਪਸ ਦਾ ਨਿਰਮਾਣ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਗੋਲਡਨ ਜੁਬਿਲੀ ਸੈਂਟਰ ਫਾਰ ਐਂਟਰਪ੍ਰੇਨਿਊਰਸ਼ਿਪ ਐਂਡ ਇਨੋਵੇਸ਼ਨ ਤੇ ਕੰਪਿਊਟਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਭਾਗ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ | ਉਪ ਕੁਲਪਤੀ ਪ੍ਰੋ: (ਡਾ.) ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਰਕਸ਼ਾਪ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰੋ: ਹਰਦੀਪ ਸਿੰਘ (ਸਾਬਕਾ ਡੀਨ ਅਕੈਡਮਿਕ ਅਫੇਅਰਜ਼) ਨੇ ਕਰਦਿਆਂ ਨੌਜਵਾਨਾਂ ਨੂੰ ਕਿਹਾ ਕਿ ਏ. ਆਈ. ਵਰਗੀ ਤਕਨੀਕ ਨੂੰ ਅਪਣਾਓ, ਕਿਉਂਕਿ ਇਹੀ ਭਵਿੱਖ ਦੀ ਸਾਫਟਵੇਅਰ ਡਿਵੈਲਪਮੈਂਟ ਨੂੰ ਬਦਲ ਰਹੀ ਹੈ | ਡਾ. ਸੰਦੀਪ ਸ਼ਰਮਾ (ਹੈੱਡ, ਕੰਪਿਊਟਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ) ਨੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਸਲਾਹਿਆ ਤੇ ਕਿਹਾ ਕਿ ਇਹ ਪੜ੍ਹਾਈ ਤੇ ਇੰਡਸਟਰੀ ਵਿਚਕਾਰ ਪੁਲ ਬਣਾਉਂਦੇ ਹਨ | ਵਰਕਸ਼ਾਪ ਨੂੰ ਡਾ. ਹਰਦੀਪ ਸਿੰਘ ਅਸਿਸਟੈਂਟ ਪ੍ਰੋਫੈਸਰ ਤੇ ਡਾ. ਸੁਪਰੀਤ ਕੌਰ ਨੇ ਕੋਆਰਡੀਨੇਟ ਕੀਤਾ | ਮੁੱਖ ਟਰੇਨਰ ਰਜਿੰਦਰਪਾਲ ਸਿੰਘ ਸਾਫਟਵੇਅਰ ਇੰਜੀਨੀਅਰ ਨੇ ਫਲਟਰ ਨਾਲ ਕਿਵੇਂ ਕਰਾਸ-ਪਲੇਟਫਾਰਮ ਐਪਸ ਬਣਾਈਆਂ ਜਾਂਦੀਆਂ ਹਨ, ਗੂਗਲ ਦੇ ਜੈਮਿਨੀ ਏਆਈ ਨੂੰ ਐਪ 'ਚ ਕਿਵੇਂ ਜੋੜੀਏ, ਕਿਵੇਂ ਬਿਹਤਰ ਬਣਾਈਏ, ਐਪ ਨੂੰ ਤੇਜ਼ ਚਲਾਉਣ ਲਈ ਟਿਪਸ ਤੇ ਐਪ ਨੂੰ ਲਾਈਵ ਕਰਨ ਦੇ ਤਰੀਕਿਆਂ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ | ਪ੍ਰੈਕਟੀਕਲ ਸੈਸ਼ਨਾਂ ਵਿਚ ਵਿਦਿਆਰਥੀਆਂ ਨੇ ਆਪਣੇ ਹੱਥੀਂ ਏ. ਆਈ. ਵਾਲੀਆਂ ਮੋਬਾਈਲ ਐਪਸ ਬਣਾਈਆਂ | ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਨੌਜਵਾਨ ਇਨੋਵੇਟਰਾਂ ਲਈ ਏ. ਆਈ. ਤੇ ਸਾਫਟਵੇਅਰ ਇੰਜੀਨੀਅਰਿੰਗ ਵਿਚ ਮੁਹਾਰਤ ਵਧਾਉਣ ਦੀ ਇਕ ਸਫਲ ਕੋਸ਼ਿਸ਼ ਰਹੀ | ਪ੍ਰੋ: ਕਰਮਜੀਤ ਸਿੰਘ ਦੀ ਅਗਵਾਈ ਹੇਠ ਅਜਿਹੇ ਪ੍ਰੋਗਰਾਮ ਲਗਾਤਾਰ ਚੱਲ ਰਹੇ ਹਨ ਤਾਂ ਜੋ ਪੰਜਾਬ ਦੇ ਬੱਚੇ ਵਿਸ਼ਵ ਪੱਧਰ 'ਤੇ ਮੁਕਾਬਲਾ ਕਰ ਸਕਣ |
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਬਾਬਾ ਦੀਪ ਸਿੰਘ ਦਾ ਜਨਮ ਦਿਨ ਤੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਗਣਿਤ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।