05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਚਲਾਈ

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਹਰਮਿੰਦਰ ਸਿੰਘ)-ਸ਼ਹਿਰ 'ਚ ਆਵਾਜਾਈ ਪ੍ਰਬੰਧ ਸੁਚਾਰੂ ਬਣਾਉਣ, ਲੋਕਾਂ ਦੀ ਸੁਵਿਧਾ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ | ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਸਕੱਤਰ ਸੁਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਲੋਹਾਰਕਾ ਰੋਡ ਤੋਂ ਮੀਰਾਂਕੋਟ ਚੌਕ, ਬਟਾਲਾ ਰੋਡ ਤੱਕ ਨਾਜਾਇਜ਼ ਕਬਜ਼ੇ ਹਟਾਉ ਸਬੰਧੀ ਮੁਹਿੰਮ ਚਲਾਈ ਗਈ |ਇੰਸਪੈਕਟਰ ਅਮਨ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ ਦੀਆਂ ਟੀਮਾਂ ਵਲੋਂ ਦੁਕਾਨਾਂ ਦੇ ਗੈਰ ਕਾਨੂੰਨੀ ਵਿਸਥਾਰ, ਅਸਥਾਈ ਢਾਂਚੇ, ਸੜਕਾਂ ਉੱਤੇ ਰੱਖਿਆ ਸਾਮਾਨ ਅਤੇ ਹੋਰ ਰੁਕਾਵਟਾਂ ਹਟਾਈਆਂ ਗਈਆਂ | ਆਵਾਜਾਈ 'ਚ ਰੁਕਾਵਟ ਬਣ ਰਹੇ ਕਬਜ਼ਿਆਂ ਨੂੰ ਹਟਾ ਕੇ ਸੜਕਾਂ ਅਤੇ ਫੁੱਟਪਾਥਾਂ ਦੀ ਮੂਲ ਚੌੜਾਈ ਬਹਾਲ ਕੀਤੀ ਗਈ | ਅਧਿਕਾਰੀਆਂ ਵਲੋਂ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਨਿਰਧਾਰਤ ਹੱਦਾਂ 'ਚ ਹੀ ਕਰਨ ਅਤੇ ਸਰਕਾਰੀ ਥਾਵਾਂ 'ਤੇ ਕਬਜ਼ਾ ਨਾ ਕਰਨ ਲਈ ਜਾਗਰੂਕ ਕੀਤਾ ਗਿਆ, ਨਾਲ ਹੀ ਵਪਾਰਕ ਸਥਾਨਾਂ ਦੇ ਬਾਹਰ ਸਫ਼ਾਈ ਬਣਾਈ ਰੱਖਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ, ਜੋ ਸਵੱਛ ਭਾਰਤ ਮਿਸ਼ਨ ਅਤੇ ਵਾਤਾਵਰਣੀ ਮਾਪਦੰਡਾਂ ਦੇ ਅਨੁਕੂਲ ਹਨ | ਨਿਗਮ ਵਲੋਂ ਵਪਾਰੀਆਂ, ਨਿਵਾਸੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਗਰ ਨਿਗਮ ਦਾ ਸਹਿਯੋਗ ਕਰਦੇ ਹੋਏ ਸਵੈਇੱਛਕ ਤੌਰ 'ਤੇ ਕਬਜ਼ੇ ਹਟਾਉਣ, ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਦੰਡਾਤਮਕ ਕਾਰਵਾਈ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਕੌਮਾਂਤਰੀ ਸੈਰ ਸਪਾਟਾ ਦਿਵਸ ਮੌਕੇ ਕਾਲਜ ਵਿਦਿਆਰਥੀਆਂ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਕਰਮਜੀਤ ਸਿੰਘ ਰਿੰਟੂ ਵਲੋਂ ਦਾਖ਼ਲਾ ਮੁਹਿੰਮ ਤਹਿਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।