ਡੇਰਾ ਬਾਬਾ ਭੂਮਣ ਸ਼ਾਹ ਵਿਖੇ ਕਰਨ ਗਿਲਹੋਤਰਾ ਨੇ ਟੇਕਿਆ ਮੱਥਾ
ਫ਼ਾਜ਼ਿਲਕਾ, 26 ਨਵੰਬਰ(ਦਵਿੰਦਰ ਪਾਲ ਸਿੰਘ)- ਡੇਰਾ ਬਾਬਾ ਭੂਮਣ ਸ਼ਾਹ ਸੰਘਰ ਸਾਧਾ(ਸਿਰਸਾ) ਹਰਿਆਣਾ ਵਿਖੇ ਪਹੁੰਚ ਕੇ ਕਰਨ ਗਿਲਹੋਤਰਾ ਨੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਬ੍ਰਹਮ ਦਾਸ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਰਨ ਗਿਲਹੋਤਰਾ ਆਪਣੇ ਸਾਥੀਆਂ ਸਮੇਤ ਡੇਰੇ ਵਿਖੇ ਪਹੁੰਚੇ ਅਤੇ ਬਾਬਾ ਜੀ ਦੇ ਦਰਬਾਰ ਵਿਚ ਮੱਥਾ ਟੇਕ ਕੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਫ਼ਾਜ਼ਿਲਕਾ, 26 ਨਵੰਬਰ(ਦਵਿੰਦਰ ਪਾਲ ਸਿੰਘ)- ਡੇਰਾ ਬਾਬਾ ਭੂਮਣ ਸ਼ਾਹ ਸੰਘਰ ਸਾਧਾ(ਸਿਰਸਾ) ਹਰਿਆਣਾ ਵਿਖੇ ਪਹੁੰਚ ਕੇ ਕਰਨ ਗਿਲਹੋਤਰਾ ਨੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਬ੍ਰਹਮ ਦਾਸ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਰਨ ਗਿਲਹੋਤਰਾ ਆਪਣੇ ਸਾਥੀਆਂ ਸਮੇਤ ਡੇਰੇ ਵਿਖੇ ਪਹੁੰਚੇ ਅਤੇ ਬਾਬਾ ਜੀ ਦੇ ਦਰਬਾਰ ਵਿਚ ਮੱਥਾ ਟੇਕ ਕੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਕਰਨ ਗਿਲਹੋਤਰਾ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦਾ ਜੀਵਨ ਸਾਨੂੰ ਮਨੁੱਖਤਾ, ਪਿਆਰ, ਸੇਵਾ, ਸਦਭਾਵਨਾ ਅਤੇ ਸੱਚਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿਖਾਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਨਸ਼ਾ ਸਮਾਜ ਅਤੇ ਨੌਜਵਾਨਾਂ ਦੇ ਭਵਿੱਖ ਲਈ ਇਕ ਗੰਭੀਰ ਚੁਣੌਤੀ ਬਣ ਚੁੱਕਾ ਹੈ। ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ, ਸਮਾਜ ਸੇਵਾ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਕਰਨ ਗਿਲਹੋਤਰਾ ਦੇ ਨਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਨੂਰਸ਼ਾਹ, ਹਰਜੀਤ ਹੀਰਾ ਲੋਕ ਗਾਇਕ, ਰਾਕੇਸ਼ ਕੁਮਾਰ ਬੱਬੂ, ਦਾਰਾ ਸਿੰਘ, ਰਮੇਸ਼ ਕੰਬੋਜ ਸਰਪੰਚ ਨੂਰਸਮੰਦ, ਦਰਸ਼ਨ ਰਾਮ ਮੈਂਬਰ, ਰਮੇਸ਼ ਕੁਮਾਰ ਮੈਂਬਰ, ਹੰਸ ਰਾਜ, ਵੇਦ ਪ੍ਰਕਾਸ਼, ਗੁਲਸ਼ੇਰ ਸਿੰਘ ਬਲਾਕ ਸੰਮਤੀ ਮੈਂਬਰ, ਕੇਵਲ ਰਾਣਾ, ਬਲਬੀਰ ਸਿੰਘ, ਕਰਨੈਲ ਸਿੰਘ, ਬੂਟਾ ਸਿੰਘ, ਨਾਰਾਇਣ ਸਿੰਘ, ਮਿਲਖ ਰਾਜ, ਸਾਧੂ ਰਾਮ ਲਾਧੂਕਾ, ਭਜਨ ਲਾਲ, ਭਗਵਾਨ ਦਾਸ ਢਾਣੀ ਮੋਹਨਾ ਰਾਮ, ਸੁਖਦੇਵ ਸਿੰਘ ਘੁਰਕਾਂ, ਬੱਬੂ ਕੰਬੋਜ, ਰਮੇਸ਼ ਸਿੰਘ, ਬਲਜੀਤ ਕੁਮਾਰ, ਲੇਖ ਰਾਜ, ਰਿਆਜ਼ ਕੰਬੋਜ, ਸਿਕੰਦਰ ਸਿੰਘ ਨੂਰਸ਼ਾਹ, ਸੁਖਦੇਵ ਸਿੰਘ, ਮਨੋਹਰ ਸਿੰਘ ਗੁਲਾਬਾ ਭੈਣੀ, ਗਗਨਜੀਤ, ਤਰਸੇਮ ਕੰਬੋਜ, ਰਵਿੰਦਰ ਕੁਮਾਰ, ਸੁਰਿੰਦਰ ਸਿੰਘ ਘੁਰਕਾਂ, ਮਿੱਠਣ ਸਿੰਘ, ਬਲਬੀਰ ਸਿੰਘ ਰੇਤੇ ਵਾਲੀ ਭੈਣੀ, ਬੂਟਾ ਸਿੰਘ ਸਰਪੰਚ ਢਾਣੀ ਸਦਾ ਸਿੰਘ, ਜੰਗੀਰ ਸਿੰਘ, ਟੇਕ ਚੰਦ ਨੂਰਸਮੰਦ, ਰਮਨਦੀਪ ਨੂਰਸਮੰਦ, ਸਤਨਾਮ ਸਿੰਘ ਢਾਣੀ ਮੋਹਨਾ ਰਾਮ, ਮਥੁਰਾ ਦਾਸ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਪ੍ਰਿੰਸ ਕੁਮਾਰ, ਜੈ ਚੰਦ ਨੂਰਸਮੰਦ, ਅਮਨ ਜੈਲਦਾਰ, ਸਤੀਸ਼ ਕੁਮਾਰ ਨੂਰਸਮੰਦ, ਵੇਦ ਪ੍ਰਕਾਸ਼, ਲੇਖ ਰਾਜ, ਕ੍ਰਿਸ਼ਨ ਲਾਲ, ਸਾਜਨ ਖਰਬਾਟ, ਬੰਟੀ ਸ਼ਰਮਾ, ਭਜਨ ਲਾਲ ਵਿਨਾਇਕ, ਡਿੰਪਲ ਕੰਬੋਜ, ਦੀਪਾ ਰਾਣਾ, ਪ੍ਰੇਮ ਕੁਮਾਰ ਅਤੇ ਰਾਮ ਲੁਭਾਇਆ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।