ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ
ਮੰਡੀ ਰੋੜਾਂਵਾਲੀ , 24 ਨਵੰਬਰ ( ਮਨਜੀਤ ਸਿੰਘ ਬਰਾੜ )- ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਇਲਾਕੇ ’ ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਵੱਖ - ਵੱਖ ਪਿੰਡਾਂ ਮੀਨਿਆਂ ਵਾਲਾ , ਚੱਕ ਰੋਹੀਵਾਲਾ , ਖੁੜੰਜ , ਮੰਡੀ ਰੋੜਾਂਵਾਲੀ , ਚੱਕ ਪਾਲੀਵਾਲਾ , ਜੰਡਵਾਲਾ ਭੀਮੇਸ਼ਾਹ , ਨੁਕੇਰੀਆਂ , ਚਿਮਨੇਵਾਲਾ , ਚੱਕ ਪੱਖੀ , ਸੜ੍ਹੀਆਂ ਆਦਿ ਵਿਚ ਲੋਕਾਂ ਵਲੋਂ ਰਲ ਮਿਲ ਕੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ’ ਤੇ ਗੁਰੂ ਕੇ ਅਤੁੱਟ ਖੀਰ , ਕੜਾਹ ਅਤੇ ਦਾਲ ਫੁਲਕੇ ਦੇ ਲੰਗਰ ਚਲਾਏ ਗਏ ।
ਮੰਡੀ ਰੋੜਾਂਵਾਲੀ , 24 ਨਵੰਬਰ ( ਮਨਜੀਤ ਸਿੰਘ ਬਰਾੜ )- ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਇਲਾਕੇ ’ ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਵੱਖ - ਵੱਖ ਪਿੰਡਾਂ ਮੀਨਿਆਂ ਵਾਲਾ , ਚੱਕ ਰੋਹੀਵਾਲਾ , ਖੁੜੰਜ , ਮੰਡੀ ਰੋੜਾਂਵਾਲੀ , ਚੱਕ ਪਾਲੀਵਾਲਾ , ਜੰਡਵਾਲਾ ਭੀਮੇਸ਼ਾਹ , ਨੁਕੇਰੀਆਂ , ਚਿਮਨੇਵਾਲਾ , ਚੱਕ ਪੱਖੀ , ਸੜ੍ਹੀਆਂ ਆਦਿ ਵਿਚ ਲੋਕਾਂ ਵਲੋਂ ਰਲ ਮਿਲ ਕੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ’ ਤੇ ਗੁਰੂ ਕੇ ਅਤੁੱਟ ਖੀਰ , ਕੜਾਹ ਅਤੇ ਦਾਲ ਫੁਲਕੇ ਦੇ ਲੰਗਰ ਚਲਾਏ ਗਏ । ਇਸ ਮੌਕੇ ਪਿੰਡ ਮੀਨਿਆਂ ਵਾਲਾ ’ ਚ ਗੁਰੂ ਘਰ ਦੇ ਗ੍ਰੰਥੀ ਗਿਆਨੀ ਰਾਜਵੀਰ ਸਿੰਘ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ’ ਤੇ ਚਾਨਣਾ ਪਾਇਆ ਗਿਆ ਅਤੇ ਸੰਗਤ ਨੂੰ ਗੁਰੂ ਵਲੋਂ ਦੱਸੇ ਮਾਰਗ ਤੇ ਚੱਲਣ ’ ਤੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ ਗਿਆ ।