22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦੁੱਖ ਨਿਵਾਰਨ ਦਸਵੰਧ ਸੇਵਾ ਸੁਸਾਇਟੀ ਵਲੋਂ ਤਿੰਨ ਅੰਗ ਗੁਆ ਚੁੱਕੀ ਲੜਕੀ ਨੂੰ ਆਰਥਿਕ ਸਹਾਇਤਾ ਭੇਟ

ਤਲਵੰਡੀ ਭਾਈ, 22 ਨਵੰਬਰ (ਰਵਿੰਦਰ ਸਿੰਘ ਬਜਾਜ)-ਕਿਸੇ ਪਰਿਵਾਰ ਲਈ ਉਸ ਸਮੇਂ ਬਹੁਤ ਮੁਸ਼ਕਿਲ ਦੌਰ ਬਣ ਜਾਂਦਾ ਹੈ, ਜਦੋਂ ਘਰ ਦੀ ਜਵਾਨ ਧੀ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿਚ ਆ ਜਾਵੇ ਅਤੇ ਇਲਾਜ ਲਈ ਪਰਿਵਾਰ ਨੂੰ ਆਪਣੀ ਸਾਰੀ ਜਮਾਂ ਪੂੰਜੀ ਵੀ ਖ਼ਰਚ ਕਰਨੀ ਪਵੇ। ਅਜਿਹੀ ਹੀ ਮੁਸ਼ਕਿਲ ਸਥਿਤੀ ਵਿਚੋਂ ਮੱਖੂ ਨੇੜਲੇ ਪਿੰਡ ਸੂਦਾਂ ਦਾ ਇਕ ਗਰੀਬ ਪਰਿਵਾਰ ਗੁਜ਼ਰ ਰਿਹਾ ਹੈ, ਜਿਸ ਦੀ ਗਿਆਰ੍ਹਵੀਂ ਜਮਾਤ ਵਿਚ ਪੜ੍ਹਦੀ ਧੀ ਅਮਨਦੀਪ ਕੌਰ ਗੰਭੀਰ ਬਿਮਾਰੀ ਕਾਰਨ ਆਪਣੀਆਂ ਦੋਵੇਂ ਲੱਤਾਂ ਅਤੇ ਸੱਜੀ ਬਾਂਹ ਗੁਆ ਚੁੱਕੀ ਹੈ।

ਅਜੀਤ ਡੈਸਕ 23-11-2026
ਤਲਵੰਡੀ ਭਾਈ, 22 ਨਵੰਬਰ (ਰਵਿੰਦਰ ਸਿੰਘ ਬਜਾਜ)-ਕਿਸੇ ਪਰਿਵਾਰ ਲਈ ਉਸ ਸਮੇਂ ਬਹੁਤ ਮੁਸ਼ਕਿਲ ਦੌਰ ਬਣ ਜਾਂਦਾ ਹੈ, ਜਦੋਂ ਘਰ ਦੀ ਜਵਾਨ ਧੀ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿਚ ਆ ਜਾਵੇ ਅਤੇ ਇਲਾਜ ਲਈ ਪਰਿਵਾਰ ਨੂੰ ਆਪਣੀ ਸਾਰੀ ਜਮਾਂ ਪੂੰਜੀ ਵੀ ਖ਼ਰਚ ਕਰਨੀ ਪਵੇ। ਅਜਿਹੀ ਹੀ ਮੁਸ਼ਕਿਲ ਸਥਿਤੀ ਵਿਚੋਂ ਮੱਖੂ ਨੇੜਲੇ ਪਿੰਡ ਸੂਦਾਂ ਦਾ ਇਕ ਗਰੀਬ ਪਰਿਵਾਰ ਗੁਜ਼ਰ ਰਿਹਾ ਹੈ, ਜਿਸ ਦੀ ਗਿਆਰ੍ਹਵੀਂ ਜਮਾਤ ਵਿਚ ਪੜ੍ਹਦੀ ਧੀ ਅਮਨਦੀਪ ਕੌਰ ਗੰਭੀਰ ਬਿਮਾਰੀ ਕਾਰਨ ਆਪਣੀਆਂ ਦੋਵੇਂ ਲੱਤਾਂ ਅਤੇ ਸੱਜੀ ਬਾਂਹ ਗੁਆ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਹੀਰਾ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੀ ਧੀ ਦੇ ਹੱਥਾਂ-ਪੈਰਾਂ ਦੀ ਹਾਲਤ ਅਚਾਨਕ ਵਿਗੜਨੀ ਸ਼ੁਰੂ ਹੋ ਗਈ ਸੀ। ਪਰਿਵਾਰ ਵਲੋਂ ਉਸ ਦੇ ਇਲਾਜ ਲਈ ਵੱਖ-ਵੱਖ ਥਾਵਾਂ ’ਤੇ ਕਾਫ਼ੀ ਭੱਜ-ਦੌੜ ਕੀਤੀ ਗਈ ਅਤੇ ਆਪਣੀ ਸਮਰੱਥਾ ਤੋਂ ਵੱਧ ਖ਼ਰਚਾ ਵੀ ਕੀਤਾ ਗਿਆ, ਪਰ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਡਾਕਟਰਾਂ ਦੀ ਸਲਾਹ ’ਤੇ ਉਸ ਦੇ ਤਿੰਨ ਵੱਡੇ ਆਪ੍ਰੇਸ਼ਨ ਕਰਵਾਉਣੇ ਪਏ, ਜਿਸ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਅਤੇ ਸੱਜੀ ਬਾਂਹ ਕੱਟਣੀ ਪਈ। ਇਸ ਇਲਾਜ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੋ ਗਈ ਅਤੇ ਹੁਣ ਪਰਿਵਾਰ ਲਈ ਧੀ ਦਾ ਅਗਲਾ ਇਲਾਜ ਅਤੇ ਪੜ੍ਹਾਈ ਜਾਰੀ ਰੱਖਣਾ ਵੀ ਵੱਡੀ ਚੁਨੌਤੀ ਬਣ ਗਿਆ ਹੈ। ਪਰਿਵਾਰ ਵਲੋਂ ਮਦਦ ਦੀ ਅਪੀਲ ਕੀਤੇ ਜਾਣ ’ਤੇ ਸਮਾਜ ਸੇਵਾ ਨੂੰ ਸਮਰਪਿਤ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਤਲਵੰਡੀ ਭਾਈ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਨੇ ਪਿੰਡ ਸੂਦਾਂ ਵਿਖੇ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਅਮਨਦੀਪ ਕੌਰ ਨੂੰ ਨਗਦ ਆਰਥਿਕ ਸਹਾਇਤਾ ਭੇਟ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਪਾਲ, ਮੀਤ ਪ੍ਰਧਾਨ ਪਰਮਜੀਤ ਸਿੰਘ ਕਲਸੀ, ਮੁੱਖ ਸਲਾਹਕਾਰ ਡਾ. ਗੁਰਭਾਗ ਸਿੰਘ ਸਿੱਧੂ, ਜਨਰਲ ਸਕੱਤਰ ਰਮਨ ਕੁਮਾਰ, ਦਫ਼ਤਰ ਇੰਚਾਰਜ ਮਨੋਜ ਕੁਮਾਰ, ਫ਼ੀਲਡ ਵਰਕਰ ਕੁਲਵੰਤ ਕਮਲਾ, ਪ੍ਰੈੱਸ ਸਕੱਤਰ ਜਗਰੂਪ ਸਿੰਘ ਮਾਨ, ਮਨਦੀਪ ਕੁਮਾਰ ਪ੍ਰਿੰਸ, ਕਰਮਜੀਤ ਸਿੰਘ ਸੋਢੀ, ਸ਼ਸ਼ੀ ਕਪੂਰ ਘਾਲੀ ਅਤੇ ਜਗਦੀਪ ਸਿੰਘ ਗਿੱਲ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ। ਸੁਸਾਇਟੀ ਦੇ ਇਸ ਉਪਰਾਲੇ ਦਾ ਮਕਸਦ ਪਰਿਵਾਰ ਨੂੰ ਮੁਸ਼ਕਿਲ ਸਮੇਂ ਵਿਚ ਸਹਾਰਾ ਦੇਣਾ ਅਤੇ ਲੜਕੀ ਦੇ ਇਲਾਜ ਤੇ ਪੜ੍ਹਾਈ ਨੂੰ ਜਾਰੀ ਰੱਖਣ ਵਿਚ ਮਦਦ ਕਰਨਾ ਹੈ।
ਪਿਛਲੀ ਖ਼ਬਰ ਸਿਆਲ ਦੀ ਠੰਢ ’ਚ ਲੋੜਵੰਦਾਂ ਲਈ ਨਿੱਘ ਬਣਿਆ ਬੀਬੀ ਰਾਜਵਿੰਦਰ ਕੌਰ ਸਿਆਲ ਦਾ ਉਪਰਾਲਾ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਵਿਅਕਤੀ 1.22 ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।