19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੀ.ਐਮ. ਸ੍ਰੀ ਸਰਕਾਰੀ ਸਮਾਰਟ ਸਕੂਲ ਬੱਲੂਆਣਾ ਵਿਖੇ ਸਿੱਖਿਆ ਮੇਲਿਆਂ ਦੀ ਸ਼ੁਰੂਆਤ

ਬੱਲੂਆਣਾ, 18 ਨਵੰਬਰ(ਜਸਮੇਲ ਸਿੰਘ ਢਿੱਲੋਂ)-ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਲੂਆਣਾ ਵਿਖੇ ਬਾਬੂ ਸਿੰਘ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਸਕੂਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਸ਼ੇ ਦੇ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 19-11-2026
ਬੱਲੂਆਣਾ, 18 ਨਵੰਬਰ(ਜਸਮੇਲ ਸਿੰਘ ਢਿੱਲੋਂ)-ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਲੂਆਣਾ ਵਿਖੇ ਬਾਬੂ ਸਿੰਘ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਸਕੂਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਸ਼ੇ ਦੇ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ। ਬਤੌਰ ਮੁੱਖ ਮਹਿਮਾਨ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਬਾਬੂ ਸਿੰਘ ਦੇ ਦੱਸਣ ਅਨੁਸਾਰ ਬਲਾਕ ਦੇ ਲਗਭਗ 12 ਪਿੰਡਾਂ ਦੇ ਸਕੂਲਾਂ ਨੇ ਸ਼ਿਰਕਤ ਕੀਤੀ। ਪ੍ਰਦਰਸ਼ਨੀ ਵਿਚ ਪੁਰਾਣੇ ਜ਼ਮਾਨੇ, ਹੁਣ ਦੇ ਜ਼ਮਾਨੇ ਅਤੇ ਆਉਣ ਵਾਲੇ ਜ਼ਮਾਨੇ ਵਿਚ ਹੋਣ ਵਾਲੀਆਂ ਤਬਦੀਲੀਆਂ ਅਤੇ ਉਨ੍ਹਾਂ ਦੇ ਸਮਾਜ ’ਤੇ ਅਸਰ ਬਾਰੇ ਵੱਖ ਵੱਖ ਸਕੂਲਾਂ ਨੇ ਪ੍ਰੋਜੈਕਟ ਤਿਆਰ ਕੀਤੇ। ਬੱਚਿਆਂ ਦੇ ਫਨ ਨੂੰ ਪਰਖਣ ਲਈ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਬੁਲਾਏ ਗਏ ਸਨ। ਮੁੱਖ ਮਹਿਮਾਨ ਭਜਨ ਲਾਲ ਨੇ ਸ਼ਿਰਕਤ ਕਰਨ ਵਾਲੇ ਸਕੂਲਾਂ ਦੇ ਇੰਚਾਰਜਾਂ ਦੀ ਤਾਰੀਫ਼ ਕੀਤੀ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੱਲ੍ਹ 1 9 ਨਵੰਬਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚੇ ਆਪੋ ਆਪਣੇ ਪ੍ਰੋਜੈਕਟ ਦਿਖਾਉਣਗੇ। ਪ੍ਰਿੰਸੀਪਲ ਨੇ ਸ਼ਿਰਕਤ ਕਰਨ ਵਾਲੇ ਸਾਰੇ ਸਕੂਲਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਰਸਵਾਰਥ ਸਭਾ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 56 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਏਂਜਲਜ਼ ਵਰਲਡ ਸਕੂਲ ਵਿਚ ‘ਜੰਪ ਐਂਡ ਬਾਲਿੰਗ’ ਗਤੀਵਿਧੀ ਦੌਰਾਨ ਨੰਨ੍ਹੇ-ਮੁੰਨ੍ਹਿਆਂ ਨੇ ਕੀਤੀ ਖ਼ੂਬ ਮਸਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।