11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਭਿਸ਼ੇਕ ਕਾਲਜ ਦੇ ਵਿਦਿਆਰਥੀਆਂ ਨੇ ਐੱਮ.ਆਰ.ਐੱਸ.ਪੀ.ਟੀ.ਯੂ. ਬਠਿੰਡਾ ਦੇ ਯੂਥ ਫੈਸਟ ’ਚ ਬਿਖੇਰੀ ਆਪਣੀ ਪ੍ਰਤਿਭਾ ਦੀ ਛਾਪ

ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਆਯੋਜਿਤ 11ਵੇਂ ਇੰਟਰ-ਜ਼ੋਨਲ ਯੂਥ ਫ਼ੈਸਟੀਵਲ ‘ਜੁੱਗ ਜੁੱਗ ਜੀਵੇ ਪੰਜਾਬ’ ਵਿਚ ਆਪਣੀ ਸ਼ਾਨਦਾਰ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ, ਭਜਨ, ਗਰੁੱਪ ਸਾਂਗ, ਗੀਤ, ਕਵਿਤਾ ਉਚਾਰਨ, ਭਾਸ਼ਣ, ਫੁਲਕਾਰੀ, ਬਾਗ਼, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਨਾਲਾ ਮੇਕਿੰਗ ਅਤੇ ਕ੍ਰਿਏਟਿਵ ਰਾਈਟਿੰਗ ਵਰਗੇ ਵੱਖ-ਵੱਖ ਸਭਿਆਚਾਰਕ ਅਤੇ ਰਚਨਾਤਮਿਕ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਬਿਹਤਰੀਨ ਪੇਸ਼ਕਾਰੀ ਦਿੱਤੀ।

ਅਜੀਤ ਡੈਸਕ 12-11-2026
ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਆਯੋਜਿਤ 11ਵੇਂ ਇੰਟਰ-ਜ਼ੋਨਲ ਯੂਥ ਫ਼ੈਸਟੀਵਲ ‘ਜੁੱਗ ਜੁੱਗ ਜੀਵੇ ਪੰਜਾਬ’ ਵਿਚ ਆਪਣੀ ਸ਼ਾਨਦਾਰ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ, ਭਜਨ, ਗਰੁੱਪ ਸਾਂਗ, ਗੀਤ, ਕਵਿਤਾ ਉਚਾਰਨ, ਭਾਸ਼ਣ, ਫੁਲਕਾਰੀ, ਬਾਗ਼, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਨਾਲਾ ਮੇਕਿੰਗ ਅਤੇ ਕ੍ਰਿਏਟਿਵ ਰਾਈਟਿੰਗ ਵਰਗੇ ਵੱਖ-ਵੱਖ ਸਭਿਆਚਾਰਕ ਅਤੇ ਰਚਨਾਤਮਿਕ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਬਿਹਤਰੀਨ ਪੇਸ਼ਕਾਰੀ ਦਿੱਤੀ। ਇਹ ਸਫਲਤਾ ਕਾਲਜ ਦੀ ਕਲਚਰਲ ਕੋਆਰਡੀਨੇਟਰ ਅਤੇ ਯੂਥ ਵੈੱਲਫੇਅਰ ਵਿਭਾਗ ਦੀ ਇੰਚਾਰਜ ਮਿਸ ਪ੍ਰਿਅੰਕਾ ਜੁਨੇਜਾ ਦੀ ਦੇਖ-ਰੇਖ ਵਿਚ ਸੰਭਵ ਹੋਈ। ਇਸ ਤੋਂ ਇਲਾਵਾ ਸਟਾਫ਼ ਮੈਂਬਰਾਂ ਸੰਦੀਪ ਸਿੰਘ, ਕਰਨ ਕੁਮਾਰ, ਹੈਪੀ, ਕਰਮਣ ਅਤੇ ਜਸ਼ਨਪ੍ਰੀਤ ਨੇ ਵੀ ਵਿਦਿਆਰਥੀਆਂ ਦੀ ਤਿਆਰੀ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ ਸੰਜੀਵ ਕੁਮਾਰ ਸ਼ਰਮਾ, ਯੂਥ ਵੈੱਲਫੇਅਰ ਦੇ ਡਾਇਰੈਕਟਰ ਇਕਬਾਲ ਸਿੰਘ, ਅਭਿਸ਼ੇਕ ਕਾਲਜ ਦੀ ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ ਅਤੇ ਕਾਲਜ ਦੇ ਡਾਇਰੈਕਟਰ ਸ਼੍ਰੀ ਰਮਣੀਕ ਮਿੱਢਾ ਉਚੇਚੇ ਤੌਰ ’ਤੇ ਹਾਜ਼ਰ ਸਨ। ਯੂਨੀਵਰਸਿਟੀ ਵਲੋਂ ਕਾਲਜ ਮੈਨੇਜਮੈਂਟ ਡਾ. ਮਿੱਢਾ ਅਤੇ ਰਮਣੀਕ ਮਿੱਢਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ ਬ੍ਰਾਹਮਣ ਸਭਾ ਅਬੋਹਰ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਅੰਨਕੂਟ ਦਾ ਤਿਉਹਾਰ ਅਗਲੀ ਖ਼ਬਰ ਨਰਿੰਦਰ ਵਾਟਸ ਦੇ ਯਤਨਾਂ ਨਾਲ ਕਲੱਬ ਨੂੰ ਮਿਲੀ ਵੱਡੀ ਸਹੂਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।