06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਾਲ ਢੁਆਈ ’ਚ ਫ਼ਿਰੋਜ਼ਪੁਰ ਮੰਡਲ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ਿਰੋਜ਼ਪੁਰ, 5 ਨਵੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਮਾਲ ਢੁਆਈ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕਤੂਬਰ 2026 ’ਚ 140 ਕਰੋੜ ਤੋਂ ਵੱਧ ਦਾ ਮਾਲੀਆ (ਰਾਜਸਵ) ਇਕੱਤਰ ਕੀਤਾ ਹੈ। ਇਹ ਮੁੱਖ ਦਫ਼ਤਰ ਵਲੋਂ ਤੈਅ ਕੀਤੇ ਗਏ ਟੀਚੇ ਤੋਂ 104 ਫ਼ੀਸਦੀ ਤੋਂ ਵੱਧ ਅਤੇ ਪਿਛਲੇ ਵਿੱਤੀ ਸਾਲ ਦੇ ਅਕਤੂਬਰ ਮਹੀਨੇ ਦੇ ਮੁਕਾਬਲੇ 64 ਫ਼ੀਸਦੀ ਤੋਂ ਵੱਧ ਹੈ।

ਅਜੀਤ ਡੈਸਕ 06-11-2026
ਫ਼ਿਰੋਜ਼ਪੁਰ, 5 ਨਵੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਮਾਲ ਢੁਆਈ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕਤੂਬਰ 2026 ’ਚ 140 ਕਰੋੜ ਤੋਂ ਵੱਧ ਦਾ ਮਾਲੀਆ (ਰਾਜਸਵ) ਇਕੱਤਰ ਕੀਤਾ ਹੈ। ਇਹ ਮੁੱਖ ਦਫ਼ਤਰ ਵਲੋਂ ਤੈਅ ਕੀਤੇ ਗਏ ਟੀਚੇ ਤੋਂ 104 ਫ਼ੀਸਦੀ ਤੋਂ ਵੱਧ ਅਤੇ ਪਿਛਲੇ ਵਿੱਤੀ ਸਾਲ ਦੇ ਅਕਤੂਬਰ ਮਹੀਨੇ ਦੇ ਮੁਕਾਬਲੇ 64 ਫ਼ੀਸਦੀ ਤੋਂ ਵੱਧ ਹੈ। ਚਾਲੂ ਵਿੱਤੀ ਸਾਲ 2026-27 ’ਚ ਅਪ੍ਰੈਲ ਤੋਂ ਅਕਤੂਬਰ ਤੱਕ ਮੰਡਲ ਨੇ 935.80 ਕਰੋੜ ਦਾ ਮਾਲ ਢੁਆਈ ਮਾਲੀਆ ਕਮਾਇਆ ਹੈ। ਅਕਤੂਬਰ ਮਹੀਨੇ ਵਿਚ ਮਾਲ ਢੁਆਈ ਦੀ ਆਮਦਨ ਵਿਚ ਅਨਾਜ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਅਨਾਜ ਦੀ ਲੋਡਿੰਗ ਤੋਂ 87.86 ਕਰੋੜ ਦਾ ਮਾਲੀਆ ਅਤੇ ਪੀ.ਐੱਫ.ਜੀ. ਲੋਡਿੰਗ ਤੋਂ 38 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ। ਪਿਛਲੇ ਸਾਲ ਦੀ ਇਸੇ ਸਮੇਂ ਦੀ ਤੁਲਨਾ ਵਿਚ ਅਨਾਜ ਦੀ ਲੋਡਿੰਗ ਵਿਚ 34 ਫ਼ੀਸਦੀ ਅਤੇ ਪੀ.ਐੱਫ.ਜੀ. ਲੋਡਿੰਗ ਵਿਚ 100 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਡਲ ਨੇ ਈ-ਆਕਸ਼ਨ (ਈ-ਬੋਲੀ) ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਅਤੇ ਗੁਡਸ ਸ਼ੈੱਡਾਂ ਵਿਚ ਡਿਜੀਟਲ ਵੀਡੀਓ ਵਾਲ ਇਸ਼ਤਿਹਾਰਬਾਜ਼ੀ ਵਰਗੀਆਂ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਅਤੇ ਇਨ੍ਹਾਂ ਤੋਂ 8.741 ਕਰੋੜ ਦਾ ਮਾਲੀਆ ਕਮਾਇਆ। ਅਕਤੂਬਰ ਮਹੀਨੇ ਵਿਚ ਮੰਡਲ ਨੇ ਬੰਗਲਾਦੇਸ਼ ਨੂੰ ਆਰ.ਸੀ.ਐੱਫ. ਕੋਚਾਂ ਦੀ ਬਰਾਮਦ (ਨਿਰਯਾਤ), ਲੁਧਿਆਣਾ ਤੋਂ ਹੋਜ਼ਰੀ ਦੇ ਸਾਮਾਨ ਦੀ ਢੁਆਈ, ਨਾਸ਼ਵਾਨ (ਪੇਰਿਸ਼ੇਬਲ) ਵਸਤੂਆਂ ਦੀ ਰਿਕਾਰਡ ਲੋਡਿੰਗ ਅਤੇ ਸਾਹਨੇਵਾਲ–ਮੁੰਡੀਆਮਪੱਕਮ ਪੀ.ਸੀ.ਈ.ਟੀ. ਸੇਵਾ ਦੀ ਸ਼ੁਰੂਆਤ ਵਰਗੀਆਂ ਅਹਿਮ ਪ੍ਰਾਪਤੀਆਂ ਹਾਸਲ ਕੀਤੀਆਂ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਲੋਂ ਵਪਾਰੀਆਂ ਨਾਲ ਲਗਾਤਾਰ ਸੰਪਰਕ ਅਤੇ ਗਾਹਕ-ਕੇਂਦ੍ਰਿਤ ਮਾਲ ਸੇਵਾਵਾਂ ਨੂੰ ਉਤਸ਼ਾਹਿਤ ਕਰਕੇ ਮਾਲ ਢੁਆਈ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਚਾਣਕਿਆ ਸਕੂਲ ’ਚ ਲਾਇਨਜ਼ ਕਲੱਬ ਵਿਸ਼ਾਲ ਵਲੋਂ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਘੁੰਮ ਰਿਹਾ ਨੌਜਵਾਨ ਪਿਸਟਲ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।