ਭੰਗੜਾ ਮੁਕਾਬਲਿਆਂ ਵਿਚ ਕਮਲ ਕੰਬੋਜ ਨੇ ਹਾਸਿਲ ਕੀਤਾ ਦੂਜਾ ਸਥਾਨ
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਸਥਾਨਕ ਮੰਡੀ ਵਾਸੀ ਕਮਲ ਕੰਬੋਜ ਨੇ ਨੈਸ਼ਨਲ ਡਾਂਸ ਪ੍ਰਤੀਯੋਗਤਾ ਸੀਜ਼ਨ 3 ਦੇ ਭੰਗੜਾ ਉਮਰ ਵਰਗ 17 ਸਾਲ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਕੋਚ ਆਕਾਸ਼ ਕਾਲੜਾ ਦਾ ਨਾਮ ਰੌਸ਼ਨ ਕੀਤਾ ਹੈ। ਕਮਲ ਕੰਬੋਜ ਇਸ ਤੋਂ ਪਹਿਲਾਂ ਕਈ ਮੁਕਾਬਲਿਆਂ ਵਿਚ ਜੇਤੂ ਰਹਿ ਚੁੱਕੀ ਹੈ।
ਅਜੀਤ ਡੈਸਕ
27-10-2026