24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗਾਡਵਿਨ ਪਬਲਿਕ ਸਕੂਲ ’ਚ ਨੰਨ੍ਹੇ-ਮੁੰਨੇ ਬੱਚਿਆਂ ਲਈ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ

ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)-ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ‘ਕਵਿਤਾ ਉਚਾਰਨ ਮੁਕਾਬਲਾ’ ਕਰਵਾਇਆ ਗਿਆ। ਇਸ ਵਿਚ ਚਾਰੋ ਸੈਕਸ਼ਨਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 24-10-2026
ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)-ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ‘ਕਵਿਤਾ ਉਚਾਰਨ ਮੁਕਾਬਲਾ’ ਕਰਵਾਇਆ ਗਿਆ। ਇਸ ਵਿਚ ਚਾਰੋ ਸੈਕਸ਼ਨਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਵਿਚ ਆਤਮ-ਵਿਸ਼ਵਾਸ, ਸਪਸ਼ਟ ਉਚਾਰਨ, ਯਾਦ ਸ਼ਕਤੀ ਤੇ ਮੰਚ ’ਤੇ ਬੋਲਣ ਦੀ ਕਲਾ ਨੂੰ ਵਧਾਉਣਾ ਸੀ। ਇਸ ਮੁਕਾਬਲੇ ਦੌਰਾਨ ਦੂਜੀ ‘ਗਲੋਰੀ’ ਸੈਕਸ਼ਨ ਤੋਂ ਰੀਧਾਨ, ਜੀਵਾ, ਇਸ਼ਿਕਾ, ਭੂਮਿਕਾ, ਮਾਹੀ, ਆਰਾਧਨਾ, ਲਕਸ਼, ਸਮੈਰਾ, ਗੁਰਜੈਸ਼ਵੀਰ, ਰਿਆਂਸ਼ੀ ਤੇ ਤਕਸ਼ ਨੇ ਭਾਗ ਲਿਆ। ਦੂਜੀ ‘ਲੋਟਸ’ ਸੈਕਸ਼ਨ ਤੋਂ ਗ਼ਜ਼ਲ, ਪਵਿੰਕਾ, ਕੁੰਜ, ਪਰੀ, ਸੰਜੋਗ, ਵਿਪਨ, ਸੌਰਵ ਅਤੇ ਲੋਕੇਸ਼ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਦੂਜੀ ‘ਲਿੱਲੀ’ ਸੈਕਸ਼ਨ ਤੋਂ ਜਸਲੀਨ, ਜੋਆ, ਜਯੰਤ, ਵੀਰਜੋਤ, ਇਸ਼ਾਂਤ, ਮਾਨਸੀ, ਉਵਿਕਾ, ਅਵਨੀਤ, ਅਗਮਵੀਰ, ਨਿਕਿਤਾ, ਗੁਰਨੂਰ, ਅਰਾਧਿਆ ਤੇ ਪ੍ਰਭਨੂਰ ਨੇ ਹਿੱਸਾ ਲਿਆ। ਜਦਕਿ ਦੂਜੀ ‘ਰੋਜ਼’ ਸੈਕਸ਼ਨ ਤੋਂ ਅਯਾਨ, ਗੁਰਤੇਜ, ਲਖਵੀਰ, ਦਕਸ਼, ਗੁਰਸੀਰਤ ਕੌਰ, ਅਵਿਰਾਜ, ਹਰਗੁਨ ਅਤੇ ਲਾਵਣਿਆ ਨੇ ਕਵਿਤਾ ਉਚਾਰਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਬੰਧਕੀ ਕਮੇਟੀ ਦੇ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਕਿਹਾ ਕਿ ਬੱਚਿਆਂ ਨੂੰ ਸਹੀ ਮੰਚ ਤੇ ਮਾਰਗਦਰਸ਼ਨ ਦੇ ਕੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਿਆ ਜਾ ਸਕਦਾ ਹੈ। ਸਕੂਲ ਦੇ ਪ੍ਰਿੰਸੀਪਲ ਅਭਿਲੇਖ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਰਚਨਾਤਮਿਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਬੱਚਿਆਂ ਦੀ ਝਿਜਕ ਦੂਰ ਹੁੰਦੀ ਹੈ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਸਮਾਗਮ 26 ਨੂੰ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਚਿਤਕਾਰਾ ਯੂਨੀਵਰਸਿਟੀ ਵਲੋਂ ਕਰੀਅਰ ਤੇ ਮਾਰਗਦਰਸ਼ਨ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।