06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਧਾਰਮਿਕ ਸਮਾਗਮ ਤੋਂ ਵਾਪਸ ਆ ਰਹੇ ਨੌਜਵਾਨ ਨੂੰ ਅਗਵਾ ਕਰਕੇ ਸਾਰੀ ਰਾਤ ਕੀਤੀ ਮਾਰਕੁੱਟ, ਸਵੇਰੇ ਸੜਕ ਕਿਨਾਰੇ ਸੁੱਟਿਆ

ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)- ਜਲਾਲਾਬਾਦ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਨਜ਼ਰ ਲਗਦੀ ਦਿਖਾਈ ਦੇ ਰਹੀ ਹੈ। ਬੀਤੀ ਰਾਤ ਇਕ ਧਾਰਮਿਕ ਸਮਾਗਮ ਤੋਂ ਦੋਸਤ ਦੇ ਨਾਲ ਪਰਤ ਰਹੇ 15 ਸਾਲਾਂ ਨੌਜਵਾਨ ਨੂੰ ਗੱਡੀ ਵਿਚ ਸਵਾਰ ਕੁੱਝ ਨੌਜਵਾਨਾਂ ਵਲੋਂ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ।

ਅਜੀਤ ਡੈਸਕ 06-10-2026
ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)- ਜਲਾਲਾਬਾਦ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਨਜ਼ਰ ਲਗਦੀ ਦਿਖਾਈ ਦੇ ਰਹੀ ਹੈ। ਬੀਤੀ ਰਾਤ ਇਕ ਧਾਰਮਿਕ ਸਮਾਗਮ ਤੋਂ ਦੋਸਤ ਦੇ ਨਾਲ ਪਰਤ ਰਹੇ 15 ਸਾਲਾਂ ਨੌਜਵਾਨ ਨੂੰ ਗੱਡੀ ਵਿਚ ਸਵਾਰ ਕੁੱਝ ਨੌਜਵਾਨਾਂ ਵਲੋਂ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿਚ ਜ਼ਖ਼ਮੀ ਨੌਜਵਾਨ ਦੀ ਪਛਾਣ ਪਿੰਡ ਥਾਰਾ ਸਿੰਘ ਵਾਲਾ ਵਾਸੀ ਰਛਪਾਲ ਸਿੰਘ ਵਜੋਂ ਹੋਈ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰਛਪਾਲ ਸਿੰਘ ਆਪਣੇ ਇਕ ਸਾਥੀ ਨਾਲ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਨੇੜੇ ਇਕ ਸਮਾਗਮ ਵਿਚ ਆਇਆ ਹੋਇਆ ਸੀ। ਸਮਾਗਮ ਤੋਂ ਬਾਅਦ ਦੋਵੇਂ ਘਰ ਵਾਪਸ ਜਾਣ ਲਈ ਨਿਕਲੇ ਤਾਂ ਨਾਲ ਆਇਆ ਲੜਕਾ ਆਪਣਾ ਮੋਟਰਸਾਈਕਲ ਲੈਣ ਲਈ ਗਿਆ। ਇਸੇ ਦੌਰਾਨ ਕਥਿਤ ਤੌਰ ’ਤੇ ਕੁੱਝ ਨੌਜਵਾਨਾਂ ਨੇ ਰਛਪਾਲ ਸਿੰਘ ਨੂੰ ਜ਼ਬਰਦਸਤੀ ਇਕ ਗੱਡੀ ਵਿਚ ਪਾ ਲਿਆ ਤੇ ਉੱਥੋਂ ਲੈ ਗਏ। ਪਰਿਵਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਉਹ ਥਾਣਾ ਸਿਟੀ ਜਲਾਲਾਬਾਦ ਪਹੁੰਚੇ ਜਿੱਥੋਂ ਪੁਲਿਸ ਦੀਆਂ ਗੱਡੀਆਂ ਤੇ ਫੋਰਸ ਨੂੰ ਨਾਲ ਲੈ ਕੇ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ। ਪਰਿਵਾਰ ਮੁਤਾਬਿਕ ਕਥਿਤ ਤੌਰ ’ਤੇ ਰਛਪਾਲ ਨੂੰ ਪਹਿਲਾਂ ਪੱਕੀਆਂ ਨਹਿਰਾਂ ਵੱਲ, ਫਿਰ ਬਾਹਮਣੀ ਵਾਲਾ ਸਟੇਡੀਅਮ ਵੱਲ ਲਿਜਾਇਆ ਗਿਆ। ਇਸ ਦੌਰਾਨ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਰਿਵਾਰ ਅਨੁਸਾਰ ਗੱਡੀ ਵਿਚ ਕਰੀਬ 12 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਜ਼ਖ਼ਮੀ ਨੌਜਵਾਨ ਨੇ 3 ਵਿਅਕਤੀਆਂ ਦੀ ਪਛਾਣ ਕੀਤੀ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਤੇ ਅਸਲ੍ਹਾ ਵੀ ਮੌਜੂਦ ਸੀ। ਕਥਿਤ ਤੌਰ ’ਤੇ ਕਰੀਬ ਰਾਤ 11 ਵਜੇ ਨੌਜਵਾਨ ਨੂੰ ਚੁੱਕਿਆ ਗਿਆ ਤੇ ਸਵੇਰੇ ਕਰੀਬ 3 ਵਜੇ ਮੰਨੇਵਾਲਾ ਨੇੜੇ ਸੁੱਟ ਦਿੱਤਾ ਗਿਆ। ਪਰਿਵਾਰ ਮੁਤਾਬਿਕ ਨੌਜਵਾਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਬੋਲਣ ਦੀ ਹਾਲਤ ਵਿਚ ਵੀ ਨਹੀਂ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਲਿਆਂਦਾ ਗਿਆ। ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੱਗੇ ਰੈਫ਼ਰ ਕਰ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਜਲਾਲਾਬਾਦ ਸਿਟੀ ਪੁਲਿਸ ਵਲੋਂ ਉਨ੍ਹਾਂ ਦਾ ਸਾਥ ਦਿੱਤਾ ਗਿਆ ਤੇ ਪੁਲਿਸ ਟੀਮ ਵਲੋਂ ਨੌਜਵਾਨ ਦੀ ਭਾਲ ਵਿਚ ਪਰਿਵਾਰ ਦੇ ਨਾਲ ਜਾ ਕੇ ਕਾਰਵਾਈ ਕੀਤੀ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਨੌਜਵਾਨ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਜਲਾਲਾਬਾਦ ਇਲਾਕੇ ਵਿਚ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿਚ ਕਿੰਨੀ ਜਲਦੀ ਕਥਿਤ ਦੋਸ਼ੀਆਂ ਤੱਕ ਪਹੁੰਚਦੀ ਹੈ ਤੇ ਮਾਮਲੇ ਦੀ ਅਸਲ ਸਚਾਈ ਕੀ ਸਾਹਮਣੇ ਆਉਂਦੀ ਹੈ।
ਪਿਛਲੀ ਖ਼ਬਰ 6599 ਯੂਨਿਟ ਖ਼ੂਨਦਾਨ ਕਰਵਾ ਕੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਨੇ ਪੰਜਾਬ ’ਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਦੂਸਰੇ ਸੂਬਿਆਂ ਤੋਂ ਪੰਜਾਬ ਵਿਕਣ ਲਈ ਆ ਰਹੇ ਝੋਨੇ ਨੂੰ ਰੋਕਿਆ ਜਾਵੇ- ਹੰਸ ਰਾਜ ਜੋਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।