30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

15 ਦਿਨ ਬੀਤ ਜਾਣ ’ਤੇ ਵੀ ਨਾਬਾਲਗ ਲੜਕੀ ਨੂੰ ਇਕ ਫ਼ੌਜੀ ਵਲੋਂ ਦਿੱਤੀਆਂ ਧਮਕੀਆਂ ਖ਼ਿਲਾਫ਼ ਨਹੀਂ ਹੋਈ ਕੋਈ ਕਾਰਵਾਈ

ਬੱਲੂਆਣਾ, 29 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਅੰਦਰ ਪ੍ਰਸ਼ਾਸਨ ਨਾਂਅ ਦੀ ਕੋਈ ਚੀਜ਼ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਕੀ ਢਿੱਲੋਂ ਦੀ ਮਾਤਾ ਗੁਰਮੀਤ ਕੌਰ ਢਿੱਲੋਂ ਨੇ ਉਸ ਸਮੇਂ ਕੀਤਾ ਜਦੋਂ 15 ਦਿਨ ਬੀਤ ਜਾਣ ’ਤੇ ਵੀ ਇਕ ਫ਼ੌਜੀ ਵਲੋਂ ਉਕਤ ਨਾਬਾਲਗ ਲੜਕੀ ਨੂੰ ਦਿੱਤੀਆਂ ਫ਼ੋਨ ਰਾਹੀਂ ਧਮਕੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।

ਗੁਰਮੀਤ ਕੌਰ ਢਿੱਲੋਂ 30-09-2026
ਬੱਲੂਆਣਾ, 29 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਅੰਦਰ ਪ੍ਰਸ਼ਾਸਨ ਨਾਂਅ ਦੀ ਕੋਈ ਚੀਜ਼ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਕੀ ਢਿੱਲੋਂ ਦੀ ਮਾਤਾ ਗੁਰਮੀਤ ਕੌਰ ਢਿੱਲੋਂ ਨੇ ਉਸ ਸਮੇਂ ਕੀਤਾ ਜਦੋਂ 15 ਦਿਨ ਬੀਤ ਜਾਣ ’ਤੇ ਵੀ ਇਕ ਫ਼ੌਜੀ ਵਲੋਂ ਉਕਤ ਨਾਬਾਲਗ ਲੜਕੀ ਨੂੰ ਦਿੱਤੀਆਂ ਫ਼ੋਨ ਰਾਹੀਂ ਧਮਕੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਗੁਰਮੀਤ ਕੌਰ ਨੇ ਦੱਸਿਆ ਕਿ ਹਿੰਮਤਪੁਰਾ ਦੇ ਇਕ ਮੁਹੱਲਾ ਵਾਸੀਆਂ ਵਲੋਂ ਮੁਹੱਲੇ ’ਚ ਚੱਲਦੀ ਵੈਲਡਿੰਗ ਦੀ ਦੁਕਾਨ ਨੂੰ ਮੁਹੱਲੇ ਵਿਚੋਂ ਬਾਹਰ ਕਰਵਾਉਣ ਲਈ ਸਬੰਧਿਤ ਐੱਸ.ਡੀ.ਐਮ.ਅਬੋਹਰ ਨੂੰ ਇਕ ਪੱਤਰ ਰਾਹੀਂ ਅਪੀਲ ਕੀਤੀ ਸੀ। ਜਿਸ ਦੀ ਖ਼ਬਰ ਵੀ ਅਖ਼ਬਾਰ ਵਿਚ ਛਪੀ ਸੀ। ਉਕਤ ਦੁਕਾਨਦਾਰ ਦੇ ਨਜ਼ਦੀਕੀ ਰਿਸ਼ਤੇਦਾਰ ਵਿਕੀ ਸਿੰਘ ਫ਼ੌਜੀ ਵਲੋਂ ਐੱਸ.ਡੀ.ਐਮ.ਨੂੰ ਦਿੱਤੇ ਅਪੀਲ ਪੱਤਰ ਅਤੇ ਅਖ਼ਬਾਰ ਵਿਚ ਛਪੀ ਖ਼ਬਰ ਨੂੰ ਲੈ ਕੇ ਉਕਤ ਲੜਕੀ ਨੂੰ ਫ਼ੋਨ ਰਾਹੀਂ ਧਮਕੀਆਂ ਦਿੱਤੀਆਂ ਗਈਆਂ। ਗੁਰਮੀਤ ਕੌਰ ਨੇ ਦੱਸਿਆ ਕਿ ਬੱਲੂਆਣਾ ਹਲਕੇ ਦਾ ਪ੍ਰਸ਼ਾਸਨ ਇੰਜ ਜਾਪਦਾ ਜਿਵੇਂ ਕੁੰਭਕਰਨੀ ਨੀਂਦ ਸੁੱਤਾ ਹੋਵੇ। ਕਿਉਂ ਕਿ ਅਜਿਹੇ ਵਧੇਰੇ ਮਸਲੇ ਹਨ ਜਿਨ੍ਹਾਂ ਦਾ ਉਕਤ ਪ੍ਰਸ਼ਾਸਨ ਕੋਈ ਨਿਬੇੜਾ ਨਹੀਂ ਕਰ ਸਕਿਆ। ਕੁੱਝ ਤਾਜ਼ੀਆਂ ਉਦਾਹਰਨਾਂ ਜਿਵੇਂ ਆਂਗਣਵਾੜੀ ਸੈਂਟਰ ਹਿੰਮਤਪੁਰਾ ਵਿਚੋਂ ਚੋਰੀ ਹੋਏ ਸਿਲੰਡਰ ਦਾ ਲਗਭਗ 2 ਮਹੀਨੇ ਬੀਤ ਜਾਣ ’ਤੇ ਵੀ ਚੋਰਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਪੁਲਿਸ ਵਲੋਂ ਕੋਈ ਮਾਮਲਾ ਦਰਜ ਕੀਤਾ ਗਿਆ। ਇਕ ਵਿਅਕਤੀ ਤੋਂ ਬਜ਼ੀਦਪੁਰ ਭੋਮਾ ਦੇ ਇਕ ਪੁਲਿਸ ਮੁਲਾਜ਼ਮ ਵਲੋਂ ਉਸ ਦਾ ਕਰੀਬ 18000 ਰੁਪਏ ਦਾ ਮੋਬਾਈਲ ਫੜ ਲਿਆ ਜਾਂਦਾ ਹੈ ਅਤੇ ਵਾਪਸ ਨਹੀਂ ਕੀਤਾ ਜਾਂਦਾ। ਵਿਅਕਤੀ ਇਕ ਮਜ਼ਦੂਰ ਅਤੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਸ ਦੇ ਪਿਤਾ ਦੀ ਕਈ ਸਾਲ ਪਹਿਲਾ ਹੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਹਿੰਮਤਪੁਰਾ ਵਿਚ ਦੋ ਵਿਅਕਤੀਆਂ ਦੇ ਮੋਬਾਈਲ ਚੋਰੀ ਹੋ ਜਾਂਦੇ ਹਨ ਪਰ ਪੁਲਿਸ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲਗਾ ਸਕੀ। ਇੱਥੇ ਹੀ ਬੱਸ ਨਹੀਂ ਬੱਲੂਆਣਾ ਹਲਕੇ ਦੇ ਹਰ ਪਿੰਡ ਵਿਚ ਇਸੇ ਤਰ੍ਹਾਂ ਦੀਆਂ ਕਹਾਣੀਆਂ ਹਨ ਜਿੱਥੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਗੁਰਮੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਕਤ ਫ਼ੌਜੀ ਤੋਂ ਧਮਕੀਆਂ ਉਕਤ ਦੁਕਾਨਦਾਰ ਸੁਖਰਾਜ ਸਿੰਘ ਨੇ ਕਹਿ ਕੇ ਦੁਆਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਕਤ ਦੋਹਾਂ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦਾ ਪਰਿਵਾਰ ਕੋਰਟ ਦਾ ਦਰਵਾਜ਼ਾ ਖੜਕਾਏਗਾ। ਗੁਰਮੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਪਹਿਲਾ ਬਜੀਦਪੁਰ ਭੋਮਾ ਪੁਲਿਸ ਚੌਂਕੀ ਫਿਰ ਬਹਾਵਵਾਲਾ ਥਾਣਾ ਅਤੇ ਦਿਹਾਤੀ (ਬੱਲੂਆਣਾ) ਡੀ.ਐੱਸ.ਪੀ.ਨੂੰ ਲਿਖਤੀ ਰੂਪ ਵਿਚ ਅਰਜ਼ੀਆਂ ਦਿੱਤੀਆਂ, ਪਰ 15 ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਦੱਸਣਯੋਗ ਹੈ ਕਿ ਉਕਤ ਲੜਕੀ ਡਿਪਰੈਸ਼ਨ ਵਿਚ ਹੈ ਅਤੇ ਉਸ ਦੀ ਦਵਾਈ ਅਬੋਹਰ ਦੇ ਸਰਕਾਰੀ ਡਾ.ਮਹੇਸ਼ ਤੋਂ ਚੱਲ ਰਹੀ ਹੈ। ਇਸੇ ਦੌਰਾਨ ਪੇਪਰ ਹੋਣ ਕਾਰਨ ਬੱਚੀ ਦੇ ਪੇਪਰਾਂ ’ਤੇ ਵੀ ਬੂਰਾ ਪ੍ਰਭਾਵ ਪਿਆ ਹੈ।
ਪਿਛਲੀ ਖ਼ਬਰ ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਸ਼ਗੁਫ਼ਤਾ ਸ਼ਰਮਾ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।