28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ ਆਪਣਾ ਅਬੋਹਰ, ਆਪਣੀ ਆਭਾ’ ਦੀ ਸਫ਼ਾਈ ਮੁਹਿੰਮ ਤਹਿਤ ਧੋਬੀ ਘਾਟ ਪਾਰਕ ਦੀ ਬਦਲੀ ਨੁਹਾਰ

ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਸੂਰਜ ਨਗਰੀ ਸਥਿਤ ਧੋਬੀ ਘਾਟ ਪਾਰਕ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਐੱਸ.

ਅਜੀਤ ਡੈਸਕ 28-09-2026
ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਸੂਰਜ ਨਗਰੀ ਸਥਿਤ ਧੋਬੀ ਘਾਟ ਪਾਰਕ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਐੱਸ.ਜੇ.ਟੀਮ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਵਾਸੀਆਂ ਨੇ ਵੀ ਸ਼੍ਰਮਦਾਨ ਕਰਦਿਆਂ ਪਾਰਕ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਵਿਚ ਯੋਗਦਾਨ ਪਾਇਆ। ਮੁਹਿੰਮ ਨਾਲ ਜੁੜੇ ਮੈਂਬਰਾਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਤੱਕ ਇਹ ਪਾਰਕ ਬਦਹਾਲ ਹਾਲਤ ਵਿਚ ਸੀ ਅਤੇ ਇੱਥੇ ਗੰਦਗੀ ਤੇ ਕੂੜਾ ਇਕੱਠਾ ਰਹਿਣ ਕਾਰਨ ਲੋਕ ਪਾਰਕ ਵਿਚ ਆਉਣ ਤੋਂ ਵੀ ਕਤਰਾਉਂਦੇ ਸਨ। ਕਰੀਬ ਦੋ ਸਾਲ ਪਹਿਲਾਂ ਜਿਸ ਥਾਂ ਦੀ ਵਰਤੋਂ ਲੋਕ ਕੂੜਾ ਸੁੱਟਣ ਲਈ ਕਰਦੇ ਸਨ, ਅੱਜ ਉਹੀ ਥਾਂ ਮੁਹੱਲਾ ਵਾਸੀਆਂ ਲਈ ਸਾਫ਼-ਸੁਥਰੇ ਵਾਤਾਵਰਨ, ਸੈਰ ਅਤੇ ਆਰਾਮ ਦਾ ਵਧੀਆ ਸਥਾਨ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਾਰਕ ਨੂੰ ਸੁੰਦਰ ਤੇ ਵਿਵਸਥਿਤ ਬਣਾਉਣ ਲਈ ਐੱਸ.ਜੇ.ਟੀਮ ਵਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਅੱਠ ਹਫ਼ਤਿਆਂ ਤੱਕ ਕੰਮ ਕੀਤਾ ਗਿਆ। ਇਸ ਦੌਰਾਨ ਕਰੀਬ 200 ਟਰਾਲੀਆਂ ਮਿੱਟੀ ਪਵਾ ਕੇ ਪਾਰਕ ਨੂੰ ਪੱਧਰਾ ਕੀਤਾ ਗਿਆ। ਇਸ ਤੋਂ ਇਲਾਵਾ ਪਾਰਕ ਦੀ ਸਫ਼ਾਈ ਅਤੇ ਸੁੰਦਰੀਕਰਨ ਦੇ ਨਾਲ ਲੋਕਾਂ ਦੇ ਬੈਠਣ ਤੇ ਸੈਰ ਕਰਨ ਲਈ ਵੀ ਬਿਹਤਰ ਪ੍ਰਬੰਧ ਕੀਤੇ ਗਏ। ਬੱਚਿਆਂ ਲਈ ਝੂਲੇ ਲਗਾਏ ਜਾਣ ਨਾਲ ਹੁਣ ਬੱਚੇ ਵੀ ਇੱਥੇ ਖੇਡ ਕੇ ਸਮਾਂ ਬਤੀਤ ਕਰ ਰਹੇ ਹਨ।ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ‘ਆਪਣਾ ਅਬੋਹਰ, ਆਪਣੀ ਆਭਾ’ ਸਿਰਫ਼ ਸਫ਼ਾਈ ਮੁਹਿੰਮ ਨਹੀਂ, ਸਗੋਂ ਸ਼ਹਿਰ ਪ੍ਰਤੀ ਜ਼ਿੰਮੇਵਾਰੀ ਅਤੇ ਸਾਂਝੀ ਭਾਗੀਦਾਰੀ ਦੀ ਸੋਚ ਹੈ। ਜਦੋਂ ਜਨ-ਪ੍ਰਤੀਨਿਧੀ, ਪ੍ਰਸ਼ਾਸਨ ਅਤੇ ਆਮ ਲੋਕ ਮਿਲ ਕੇ ਯਤਨ ਕਰਦੇ ਹਨ ਤਾਂ ਕਿਸੇ ਵੀ ਬਦਹਾਲ ਥਾਂ ਨੂੰ ਸੁੰਦਰ ਅਤੇ ਲੋਕਾਂ ਲਈ ਲਾਹੇਵੰਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸਾਫ਼ ਰੱਖਣ ਵਿਚ ਸਹਿਯੋਗ ਦੇਣ ਅਤੇ ਅਬੋਹਰ ਨੂੰ ਸਾਫ਼, ਸੁੰਦਰ ਤੇ ਹਰਿਆ-ਭਰਿਆ ਬਣਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਅਵਾਰਾ ਪਸ਼ੂਆਂ ਦੇ ਝੁੰਡ ਬਣ ਰਹੇ ਨੇ ਰਾਹਗੀਰਾਂ ਲਈ ਜਾਨਲੇਵਾ, ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਅਗਲੀ ਖ਼ਬਰ ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੀ ਮੀਟਿੰਗ ’ਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਕੀਤਾ ਗਿਆ ਰੋਸ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।