23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਚਾਇਤ ਨੇ ਮੰਡੀ ਬੋਰਡ ਤਹਿਤ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਸੇਮ ਨਾਲੇ ਦੇ ਨਾਲ ਤਿਕੋਣੀ ਚੌਕ ’ਚ ਸਵਾਗਤੀ ਸਥਾਨ ਬਣਾਇਆ ਜਾਵੇਗਾ-ਮਨਜੋਤ

ਮੰਡੀ ਲਾਧੂਕਾ, 22 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਮੰਡੀ ਬੋਰਡ ਤਹਿਤ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪ੍ਰਿੰਸ ਨੇ ਕਿਹਾ ਹੈ ਮੰਡੀ ਦੇ ਰੇਲਵੇ ਸਟੇਸ਼ਨ, ਮੇਨ ਬਾਜ਼ਾਰ, ਮੰਡੀ ਦੇ ਨਿਕਾਸੀ ਨਾਲਿਆਂ ਦੀ ਮੁਰੰਮਤ ਅਤੇ ਇਨ੍ਹਾਂ ਦਾ ਪਾਇਪੀ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 23-09-2026
ਮੰਡੀ ਲਾਧੂਕਾ, 22 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਮੰਡੀ ਬੋਰਡ ਤਹਿਤ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪ੍ਰਿੰਸ ਨੇ ਕਿਹਾ ਹੈ ਮੰਡੀ ਦੇ ਰੇਲਵੇ ਸਟੇਸ਼ਨ, ਮੇਨ ਬਾਜ਼ਾਰ, ਮੰਡੀ ਦੇ ਨਿਕਾਸੀ ਨਾਲਿਆਂ ਦੀ ਮੁਰੰਮਤ ਅਤੇ ਇਨ੍ਹਾਂ ਦਾ ਪਾਇਪੀ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਮੰਡੀ ਦੇ ਸੇਮ ਨਾਲੇ ਤੋਂ ਲਹਿੰਦੇ ਸਮੇਂ ਤਿਕੋਣੀ ਚੌਂਕ ਜਿੱਥੇ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਨੂੰ ਚੌੜਾ ਕਰਕੇ ਇਸ ਦਾ ਸੁੰਦਰੀ ਕਰਨ ਕੀਤਾ ਜਾਵੇਗਾ ਅਤੇ ਇਕ ਸੁੰਦਰ ਤੇ ਸ਼ਾਨਦਾਰ ਸੈਲਫੀ ਪੁਆਇੰਟ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਮੰਡੀ ਵਿਚ ਜਦੋਂ ਦੀ ਪੰਚਾਇਤ ਬਣੀ ਹੈ, ਵਿਕਾਸ ਦੇ ਕੰਮ ਨਿਰੰਤਰ ਜਾਰੀ ਹਨ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਰਮਨ ਨਰੂਲਾ, ਅਮਰਜੀਤ ਸਿੰਘ, ਸੰਦੀਪ ਅਸੀਜਾ ਸੈਂਡੀ ਅਤੇ ਰਾਜਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ. ਫ਼ਾਜ਼ਿਲਕਾ ਵਿਖੇ ਅਪਰੈਂਟਿਸਸ਼ਿਪ ਮੇਲਾ ਆਯੋਜਿਤ, 25 ਸਿਖਿਆਰਥੀਆਂ ਦੀ ਹੋਈ ਚੋਣ ਅਗਲੀ ਖ਼ਬਰ ਪਿੰਡ ਢੀਂਗਾਵਾਲੀ ਤੋਂ ਆਪ ਨੂੰ ਛੱਡ ਪਵਨਜੀਤ ਹੋਏ ਅਕਾਲੀ ਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।