ਪਿੰਡ ਢੀਂਗਾਵਾਲੀ ਤੋਂ ਆਪ ਨੂੰ ਛੱਡ ਪਵਨਜੀਤ ਹੋਏ ਅਕਾਲੀ ਦਲ ’ਚ ਸ਼ਾਮਿਲ
ਅਬੋਹਰ, 22 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਹਲਕਾ ਬੱਲੂਆਣਾ ਅਧੀਨ ਪੈਂਦੇ ਪਿੰਡ ਢੀਂਗਾਂਵਾਲੀ ਤੋਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਾ ਜਦ ਪਾਰਟੀ ਦੇ ਪੁਰਾਣੇ ਵਰਕਰ ਅਤੇ ਬਲਾਕ ਪੱਧਰੀ ਅਹੁਦੇਦਾਰ ਪਵਨਜੀਤ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਵਨਜੀਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ।
ਪਵਨਜੀਤ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ। ਅਜੀਤ ਤਸਵੀਰ
23-09-2026