19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਾਰ ਐਸੋਸੀਏਸ਼ਨ ਅਬੋਹਰ ਦੀ ਪਹਿਲੀ ਮਹਿਲਾ ਉਪ ਪ੍ਰਧਾਨ ਬਣਨ ’ਤੇ ਸ਼ਰੂਤੀ ਭੀਮਵਾਲ ਨੇ ਕੱਟਿਆ ਕੇਕ

ਅਬੋਹਰ, 18 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਬਾਰ ਐਸੋਸੀਏਸ਼ਨ ਅਬੋਹਰ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਸ਼ਰੂਤੀ ਭੀਮਵਾਲ ਦੇ ਪਹਿਲੀ ਮਹਿਲਾ ਉਪ ਪ੍ਰਧਾਨ ਚੁਣੇ ਜਾਣ ’ਤੇ ਮਹਿਲਾ ਵਕੀਲਾਂ ਵਲੋਂ ਖ਼ੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਮਹਿਲਾ ਵਕੀਲਾਂ ਨੇ ਕੇਕ ਕੱਟ ਕੇ ਸ਼ਰੂਤੀ ਭੀਮਵਾਲ ਨੂੰ ਵਧਾਈ ਦਿੱਤੀ।

ਬਾਰ ਐਸੋਸੀਏਸ਼ਨ ਅਬੋਹਰ ਦੀਆਂ ਮਹਿਲਾਂ ਵਕੀਲਾਂ ਨਾਲ ਕੇਕ ਕੱਟਦੇ ਹੋਏ ਸ਼ਰੂਤੀ ਭੀਮਵਾਲ ਅਤੇ ਜੁਆਇੰਟ ਸਕੱਤਰ ਨੇਹਾ ਸ਼੍ਰੀ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 19-09-2026
ਅਬੋਹਰ, 18 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਬਾਰ ਐਸੋਸੀਏਸ਼ਨ ਅਬੋਹਰ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਸ਼ਰੂਤੀ ਭੀਮਵਾਲ ਦੇ ਪਹਿਲੀ ਮਹਿਲਾ ਉਪ ਪ੍ਰਧਾਨ ਚੁਣੇ ਜਾਣ ’ਤੇ ਮਹਿਲਾ ਵਕੀਲਾਂ ਵਲੋਂ ਖ਼ੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਮਹਿਲਾ ਵਕੀਲਾਂ ਨੇ ਕੇਕ ਕੱਟ ਕੇ ਸ਼ਰੂਤੀ ਭੀਮਵਾਲ ਨੂੰ ਵਧਾਈ ਦਿੱਤੀ। ਨਵ-ਨਿਯੁਕਤ ਜੁਆਇੰਟ ਸਕੱਤਰ ਨੇਹਾ ਸ਼੍ਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਮਹਿਲਾ ਵਕੀਲਾਂ ਵਲੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਵਜੋਂ ਚੌਥੀ ਵਾਰ ਚੁਣੇ ਗਏ ਅਮਨਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਸਕੱਤਰ ਗੌਰਵ ਧੂੜੀਆ ਤੇ ਕੈਸ਼ੀਅਰ ਰਿਧਮ ਵਧਵਾ ਨੂੰ ਬੁਕੇ ਭੇਟ ਕਰਕੇ ਵਧਾਈ ਦਿੱਤੀ ਗਈ। ਮਹਿਲਾ ਵਕੀਲਾਂ ਕਿਰਨ ਸ਼ਰਮਾ, ਜੈਸਮੀਨ ਬਿਸ਼ਨੋਈ ਤੇ ਸਰਿਤਾ ਮਲੇਠੀਆ ਨੇ ਦੱਸਿਆ ਕਿ ਮਹਿਲਾ ਵਕੀਲਾਂ ਵਲੋਂ ਲੰਬੇ ਸਮੇਂ ਤੋਂ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ’ਚ ਮਹਿਲਾਵਾਂ ਦੀ ਢੁਕਵੀਂ ਨੁਮਾਇੰਦਗੀ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਵਕੀਲਾਂ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਰਾਖਵੇਂ ਅਹੁਦਿਆਂ ਤਹਿਤ ਇਸ ਵਾਰ ਚੋਣਾਂ ਵਿਚ ਮਹਿਲਾ ਵਕੀਲਾਂ ਨੂੰ ਉਪ ਪ੍ਰਧਾਨ ਤੇ ਜੁਆਇੰਟ ਸਕੱਤਰ ਦੇ ਅਹੁਦੇ ਮਿਲੇ ਹਨ। ਉਨ੍ਹਾਂ ਕਿਹਾ ਕਿ ਸ਼ਰੂਤੀ ਭੀਮਵਾਲ ਦਾ ਉਪ ਪ੍ਰਧਾਨ ਤੇ ਨੇਹਾ ਸ਼੍ਰੀ ਦਾ ਜੁਆਇੰਟ ਸਕੱਤਰ ਚੁਣਿਆ ਜਾਣਾ ਮਹਿਲਾ ਵਕੀਲਾਂ ਲਈ ਖ਼ੁਸ਼ੀ ਦਾ ਮੌਕਾ ਹੈ। ਇਸ ਮੌਕੇ ਐਡਵੋਕੇਟ ਸੁਖਬੀਰ ਕੌਰ, ਅਮਨਦੀਪ ਕੌਰ ਭੂੰਬਲਾ, ਨਿਧੀ ਬੇਰੀ, ਜੈਸਮੀਨ ਬਿਸ਼ਨੋਈ, ਨਿਸ਼ਾ ਚੌਧਰੀ, ਸਰਿਤਾ ਮਲੇਠੀਆ, ਕਿਰਨ ਸ਼ਰਮਾ, ਕਾਜਲ, ਸਰੋਜ, ਪੂਜਾ, ਪ੍ਰਿਅੰਕਾ, ਕੋਮਲ, ਕਾਂਤਾ ਭਾਟੀਵਾਲ, ਰਮਨਦੀਪ ਕੰਬੋਜ, ਕੰਚਨ ਸਿਡਾਨਾ, ਕਾਜਲ ਯਾਦਵ, ਗੁਰਪ੍ਰੀਤ ਕੌਰ, ਸੁਨੀਤਾ ਕਾਲੀਆ, ਮਮਤਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਆਵਜ਼ਾ ਨਾ ਮਿਲਣ ਦੇ ਰੋਸ ’ਚ ਕਿਸਾਨਾਂ ਨੇ ਐੱਸ.ਡੀ.ਐੱਮ. ਦਫ਼ਤਰ ਦੇ ਗੇਟਾਂ ਨੂੰ ਜੜੇ ਤਾਲ਼ੇ ਅਗਲੀ ਖ਼ਬਰ ਸ਼ਹੀਦੀ ਸਮਾਰਕ ਆਸਿਫ਼ਵਾਲਾ ਵਿਖੇ ਸਮਰਪਿਤ ਸੇਵਾਵਾਂ ਲਈ ਫ਼ੌਜੀ ਅਧਿਕਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।