ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਹਰ ਸਿੱਖ ਵਿਸ਼ੇਸ਼ ਉਪਰਾਲਾ ਕਰੇ- ਜਥੇਦਾਰ ਸ਼ਾਮ ਸਿੰਘ
8 ਰੋਜ਼ਾ ਗੁਰਮਤਿ ਸਮਾਗਮ ਸੰਪੂਰਨ
ਮੱਖੂ,17 ਸਤੰਬਰ (ਕੁਲਵਿੰਦਰ ਸਿੰਘ)- ਬਲਾਕ ਮੱਖੂ ਦੇ ਪਿੰਡ ਕੁਤਬਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥਾ ਸਲ੍ਹੀਣਾ (ਮੋਗਾ) ਦੇ ਜਥੇਦਾਰ ਸ਼ਾਮ ਸਿੰਘ ਸਲ੍ਹੀਣਾ ਵਲੋਂ ਸਰੀ ਇਮੀਗ੍ਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਜੁਲਾਈ ਗੁਰਮਤਿ ਪ੍ਰਚਾਰ ਲਹਿਰ ਦੇ ਦੌਰਾਨ 8 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਵਲੋਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਤੇ ਸੰਧਿਆ ਦੇ ਸਮੇਂ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਆਰਤੀ ਆਰਤਾ ਅਤੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਥੇਦਾਰ ਸ਼ਾਮ ਸਿੰਘ ਸਲ੍ਹੀਣਾ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਤੇ ਗੁਰਮਤਿ ਸਮਾਗਮ ਦੇ ਅਖੀਰਲੇ ਦਿਨ ਪਹਿਲੇ ਦੂਸਰੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ।
ਮੱਖੂ,17 ਸਤੰਬਰ (ਕੁਲਵਿੰਦਰ ਸਿੰਘ)- ਬਲਾਕ ਮੱਖੂ ਦੇ ਪਿੰਡ ਕੁਤਬਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥਾ ਸਲ੍ਹੀਣਾ (ਮੋਗਾ) ਦੇ ਜਥੇਦਾਰ ਸ਼ਾਮ ਸਿੰਘ ਸਲ੍ਹੀਣਾ ਵਲੋਂ ਸਰੀ ਇਮੀਗ੍ਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਜੁਲਾਈ ਗੁਰਮਤਿ ਪ੍ਰਚਾਰ ਲਹਿਰ ਦੇ ਦੌਰਾਨ 8 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਵਲੋਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਤੇ ਸੰਧਿਆ ਦੇ ਸਮੇਂ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਆਰਤੀ ਆਰਤਾ ਅਤੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਥੇਦਾਰ ਸ਼ਾਮ ਸਿੰਘ ਸਲ੍ਹੀਣਾ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਤੇ ਗੁਰਮਤਿ ਸਮਾਗਮ ਦੇ ਅਖੀਰਲੇ ਦਿਨ ਪਹਿਲੇ ਦੂਸਰੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ। ਗੁਰਮਤਿ ਸਮਾਗਮ ਵਿਚ ਪਹੁੰਚੇ ਸੰਤ ਬਾਬਾ ਭੁਪਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਵਲੋਂ ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜਥੇਦਾਰ ਸ਼ਾਮ ਸਿੰਘ ਸਲ੍ਹੀਣਾ, ਸੰਤ ਬਾਬਾ ਭੁਪਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਤੋਂ ਇਲਾਵਾ ਜਥੇ ਦੇ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ।