18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਰਕਾਰੀ ਹਸਪਤਾਲ ’ਚ ਮਰੀਜ਼ ਦੀ ਜੇਬ ਕੱਟੀ, ਅਣਪਛਾਤਾ ਚੋਰ ਹਜ਼ਾਰਾਂ ਦੀ ਨਗਦੀ ਲੈ ਕੇ ਫ਼ਰਾਰ ਅਸਮਾਜਿਕ ਅਨਸਰਾਂ ਦਾ ਗੜ੍ਹ ਬਣਿਆ ਸਿਵਲ ਹਸਪਤਾਲ, ਮਰੀਜ਼ਾਂ ’ਚ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ

ਅਬੋਹਰ, 17 ਸਤੰਬਰ(ਵਿਵੇਕ ਹੂੜੀਆ)- ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਅਸਮਾਜਿਕ ਅਨਸਰਾਂ ਦਾ ਬੋਲਬਾਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਹਸਪਤਾਲ ’ਚ ਦਵਾਈ ਲੈਣ ਆਏ ਇਕ ਮਰੀਜ਼ ਦੀ ਜੇਬ ਵਿਚੋਂ ਅਣਪਛਾਤਾ ਚੋਰ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਿਆ।

ਅਜੀਤ ਡੈਸਕ 18-09-2026
ਅਬੋਹਰ, 17 ਸਤੰਬਰ(ਵਿਵੇਕ ਹੂੜੀਆ)- ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਅਸਮਾਜਿਕ ਅਨਸਰਾਂ ਦਾ ਬੋਲਬਾਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਹਸਪਤਾਲ ’ਚ ਦਵਾਈ ਲੈਣ ਆਏ ਇਕ ਮਰੀਜ਼ ਦੀ ਜੇਬ ਵਿਚੋਂ ਅਣਪਛਾਤਾ ਚੋਰ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਮਰੀਜ਼ਾਂ ਤੇ ਆਮ ਲੋਕਾਂ ਵਿਚ ਹਸਪਤਾਲ ਪ੍ਰਸ਼ਾਸਨ ਪ੍ਰਤੀ ਗੰਭੀਰ ਰੋਸ ਪਾਇਆ ਜਾ ਰਿਹਾ ਹੈ। ਸੈਦਾਵਾਲੀ ਦੇ ਨਿਵਾਸੀ ਜਸਰਾਮ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 10 ਵਜੇ ਉਹ ਹਸਪਤਾਲ ਵਿਚ ਆਪਣੇ ਮੋਢੇ ਦੇ ਦਰਦ ਦੀ ਦਵਾਈ ਲੈਣ ਲਈ ਆਇਆ ਸੀ। ਪਰਚੀ ਕਟਵਾਉਣ ਤੋਂ ਬਾਅਦ ਉਹ ਹੱਡੀਆਂ ਦੇ ਡਾਕਟਰ ਨੂੰ ਦਿਖਾਉਣ ਲਈ ਲਾਈਨ ਵਿਚ ਖੜ੍ਹਾ ਸੀ ਕਿ ਇਸੇ ਦੌਰਾਨ ਕਿਸੇ ਅਣਪਛਾਤੇ ਚੋਰ ਨੇ ਉਸ ਦੀ ਜੇਬ ਵਿਚੋਂ ਲਗਭਗ 5500 ਰੁਪਏ ਕੱਢ ਲਏ। ਜਦੋਂ ਉਸ ਨੇ ਆਪਣੀ ਜੇਬ ਸੰਭਾਲੀ ਤਾਂ ਉਸ ਨੂੰ ਚੋਰੀ ਹੋਣ ਦਾ ਪਤਾ ਲੱਗਾ। ਦੂਜੇ ਪਾਸੇ ਹਸਪਤਾਲ ਵਿਚ ਮੌਜੂਦ ਕਿਸਾਨ ਆਗੂ ਸੁਖਜਿੰਦਰ ਰਾਜਨ ਨੇ ਹਸਪਤਾਲ ਪ੍ਰਬੰਧਨ ’ਤੇ ਤਿੱਖਾ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਅਸਮਾਜਿਕ ਅਨਸਰਾਂ ਦਾ ਅੱਡਾ ਬਣ ਚੁੱਕਾ ਹੈ। ਇੱਥੇ ਨਸ਼ੇੜੀ ਕਿਸਮ ਦੇ ਲੋਕ ਦਿਨ-ਦਿਹਾੜੇ ਸ਼ਰੇਆਮ ਘੁੰਮਦੇ ਰਹਿੰਦੇ ਹਨ, ਜੋ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਲੋਕ ਖਰਚਾ ਬਚਾਉਣ ਲਈ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਉਂਦੇ ਹਨ ਪਰ ਚੋਰ-ਲੁਟੇਰੇ ਉਨ੍ਹਾਂ ਦੀ ਜੇਬ ਵਿਚ ਪਏ ਥੋੜ੍ਹੇ-ਬਹੁਤੇ ਪੈਸੇ ਵੀ ਚੋਰੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਆਏ ਦਿਨ ਹਸਪਤਾਲ ਵਿਚੋਂ ਮੋਬਾਈਲ ਤੇ ਮੋਟਰਸਾ ਈਕਲ ਚੋਰੀ ਹੋਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਇੱਥੋਂ ਦੇ ਮਰੀਜ਼ਾਂ ਨੇ ਐੱਸ.ਐਮ.ਓ. ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕੇ ਹਨ, ਜਿਨ੍ਹਾਂ ਵਲੋਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਦੇ ਬਾਵਜੂਦ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੂੰ ਹਸਪਤਾਲ ਵਿਚ ਪੁਲਿਸ ਚੌਕੀ ਸਥਾਪਿਤ ਕਰਨ ਲਈ ਕੋਈ ਲਿਖਤੀ ਪੱਤਰ ਨਹੀਂ ਭੇਜਿਆ ਗਿਆ।
ਪਿਛਲੀ ਖ਼ਬਰ ਗੈਰ-ਵਿੱਦਿਅਕ ਡਿਊਟੀਆਂ ਦੇ ਬਾਈਕਾਟ ਦਾ ਐਲਾਨ, ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ... ਅਗਲੀ ਖ਼ਬਰ ਡੱਬਵਾਲਾ ਕਲਾਂ ਬਲਾਕ ਦੀਆਂ ਏ.ਐੱਨ.ਐੱਮ. ਤੇ ਆਸ਼ਾ ਸੁਪਰਵਾਈਜ਼ਰਾਂ ਨਾਲ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।