18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡੇਰਾ ਬਾਬਾ ਰਾਮ ਥੰਮ੍ਹਣ ਬਾਜੇ ਕੇ ਵਿਖੇ ਲਗਾਇਆ ਅੱਸੂ ਦਾ ਭੰਡਾਰਾ ਘਰ ਦੇ ਬਾਹਰ ਖੜ੍ਹੇ ਬਜ਼ੁਰਗ ਨੂੰ ਸਾਨ੍ਹ ਨੇ ਕੀਤਾ ਜ਼ਖ਼ਮੀ

ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਅਬੋਹਰ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਪਰ ਅਬੋਹਰ ਦਾ ਨਗਰ ਨਿਗਮ ਤੇ ਪ੍ਰਸ਼ਾਸਨ ਅਜੇ ਵੀ ਚੁੱਪ ਧਾਰੀ ਬੈਠਾ ਹੈ। ਇਹ ਪਸ਼ੂ ਆਏ ਦਿਨ ਗਲੀਆਂ ਵਿਚ ਲੰਘਣ ਵਾਲੇ ਲੋਕਾਂ ਨੂੰ ਜ਼ਖ਼ਮੀ ਕਰ ਰਹੇ ਹਨ।

ਅਜੀਤ ਡੈਸਕ 18-09-2026
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਅਬੋਹਰ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਪਰ ਅਬੋਹਰ ਦਾ ਨਗਰ ਨਿਗਮ ਤੇ ਪ੍ਰਸ਼ਾਸਨ ਅਜੇ ਵੀ ਚੁੱਪ ਧਾਰੀ ਬੈਠਾ ਹੈ। ਇਹ ਪਸ਼ੂ ਆਏ ਦਿਨ ਗਲੀਆਂ ਵਿਚ ਲੰਘਣ ਵਾਲੇ ਲੋਕਾਂ ਨੂੰ ਜ਼ਖ਼ਮੀ ਕਰ ਰਹੇ ਹਨ। ਅੱਜ ਵੀ ਅਬੋਹਰ ਦੀ ਪੁਰਾਣੀ ਫ਼ਾਜ਼ਿਲਕਾ ਰੋਡ ’ ਤੇ ਸਥਿਤ ਚਿੰਤਪੁਰਨੀ ਮੰਦਿਰ ਵਾਲੀ ਗਲੀ ਵਿਚ ਇਕ ਸਾਨ੍ਹ ਨੇ ਬਜ਼ੁਰਗ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਪੂਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਚਿੰਤਪੁਰਨੀ ਮੰਦਿਰ ਵਾਲੀ ਗਲੀ ਵਿਚ ਅੱਜ ਸਵੇਰੇ ਲਗਭਗ 70 ਸਾਲਾ ਇਕ ਬਜ਼ੁਰਗ ਆਪਣੇ ਘਰ ਦੇ ਬਾਹਰ ਗਲੀ ਵਿਚ ਖੜ੍ਹਾ ਸੀ। ਇਸੇ ਦੌਰਾਨ ਗਲੀ ’ਚੋਂ ਲੰਘ ਰਹੇ ਇਕ ਸਾਨ੍ਹ ਨੇ ਅਚਾਨਕ ਆਪਣੇ ਸਿੰਙਾਂ ਨਾਲ ਚੁੱਕ ਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਬਜ਼ੁਰਗ ਉਛਲ ਕੇ ਘਰ ਦੇ ਦਰਵਾਜ਼ੇ ਕੋਲ ਜਾ ਡਿੱਗਿਆ, ਜਿਸ ਨਾਲ ਉਸ ਦੇ ਸਰੀਰ ’ਤੇ ਡੂੰਘੀਆਂ ਅੰਦਰੂਨੀ ਸੱਟਾਂ ਲੱਗੀਆਂ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਤੇ ਬਜ਼ੁਰਗ ਨੂੰ ਸੰਭਾਲਦਿਆਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ। ਅਬੋਹਰ ਸ਼ਹਿਰ ਵਿਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਗਲੀਆਂ ਵਿਚ ਘੁੰਮਦੇ ਸਾਨ੍ਹ ਆਏ ਦਿਨ ਲੋਕਾਂ, ਔਰਤਾਂ ਤੇ ਬਜ਼ੁਰਗਾਂ ਨੂੰ ਜ਼ਖ਼ਮੀ ਕਰ ਰਹੇ ਹਨ। ਪ੍ਰਸ਼ਾਸਨ ਦੀ ਇਸ ਨਾਕਾਮੀ ਕਾਰਨ ਸ਼ਹਿਰ ਵਿਚ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਅਨੰਦ ਨਗਰੀ ਦੀ ਗਲੀ ਨੰਬਰ 6 ਵਿਚ ਇਕ ਆਵਾਰਾ ਸਾਨ੍ਹ ਨੇ ਘਰ ਦੇ ਬਾਹਰ ਖੜ੍ਹੀ ਔਰਤ ਨੂੰ ਟੱਕਰ ਮਾਰੀ ਦਿੱਤੀ ਸੀ, ਜਿਸ ਦੀ ਇਲਾਜ ਦੌਰਾਨ ਲਗਭਗ ਦੋ ਹਫ਼ਤਿਆਂ ਬਾਅਦ ਮੌਤ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਬੋਹਰ ਵਿਚ ਲਗਭਗ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ‘ਪਸ਼ੂ ਫੜੋ ਅਭਿਆਨ’ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਜਦਕਿ ਨਗਰ ਨਿਗਮ ਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਪਿਛਲੀ ਖ਼ਬਰ ਗਣੇਸ਼ ਮਹੋਤਸਵ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਫ਼ਾਜ਼ਿਲਕਾ ’ਚ 39 ਆਂਗਣਵਾੜੀ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।