16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਉਸਾਰੀ ਕਿਰਤੀ ਲਾਭਪਾਤਰੀਆਂ ਵਲੋਂ ਏਟਕ ਦੀ ਅਗਵਾਈ ’ਚ ਲੇਬਰ ਦਫ਼ਤਰ ਜਲਾਲਾਬਾਦ ਅੱਗੇ ਧਰਨਾ

ਜਲਾਲਾਬਾਦ, 15 ਸਤੰਬਰ (ਜਤਿੰਦਰ ਪਾਲ ਸਿੰਘ)- ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਲੇਬਰ ਇੰਸਪੈਕਟਰ ਦਫ਼ਤਰ ਜਲਾਲਾਬਾਦ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਯੂਨੀਅਨ ਦੇ ਬਲਾਕ ਪ੍ਰਧਾਨ ਹਰਚਰਨ ਪਾਲੀ ਵਾਲਾ ਜ਼ਿਲ੍ਹਾ ਸਕੱਤਰ ਸੋਨਾ ਧੁਨਕੀਆ, ਬਲਵੀਰ ਕਾਠਗੜ੍ਹ ਅਤੇ ਧਰਮਿੰਦਰ ਮੁਰਕ ਵਾਲਾ ਨੇ ਕੀਤੀ।

ਅਜੀਤ ਡੈਸਕ 16-09-2026
ਜਲਾਲਾਬਾਦ, 15 ਸਤੰਬਰ (ਜਤਿੰਦਰ ਪਾਲ ਸਿੰਘ)- ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਲੇਬਰ ਇੰਸਪੈਕਟਰ ਦਫ਼ਤਰ ਜਲਾਲਾਬਾਦ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਯੂਨੀਅਨ ਦੇ ਬਲਾਕ ਪ੍ਰਧਾਨ ਹਰਚਰਨ ਪਾਲੀ ਵਾਲਾ ਜ਼ਿਲ੍ਹਾ ਸਕੱਤਰ ਸੋਨਾ ਧੁਨਕੀਆ, ਬਲਵੀਰ ਕਾਠਗੜ੍ਹ ਅਤੇ ਧਰਮਿੰਦਰ ਮੁਰਕ ਵਾਲਾ ਨੇ ਕੀਤੀ। ਇਸ ਧਰਨੇ ਨੂੰ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਦੇ ਸੂਬਾਈ ਆਗੂ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿਚ ਲੋਕ ਪੱਖੀ ਕਾਨੂੰਨ ਬਣਵਾਉਣ ਲਈ ਜਿੱਥੇ ਕਮਿਊਨਿਸਟ ਧਿਰਾਂ ਨੇ ਅਗਵਾਈ ਕੀਤੀ ਹੈ,ਉੱਥੇ ਹੀ ਇਹਨਾਂ ਕਾਨੂੰਨਾਂ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਵਾਉਣ ਲਈ ਵੀ ਇਹਨਾਂ ਧਿਰਾਂ ਨੂੰ ਹੀ ਅਗਵਾਈ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਅਧਿਕਾਰੀਆਂ ਨੂੰ ਇਸ ਤੇ ਗ਼ੌਰ ਕਰਦਿਆਂ ਤੁਰੰਤ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਹੇਠ ਏਟਕ ਦੀ ਸੂਬਾਈ ਮੀਤ ਪ੍ਰਧਾਨ ਸਰੋਜ ਛੱਪੜੀਂ ਵਾਲਾ ਨੇ ਕਿਹਾ ਕਿ ਏਟਕ ਦੀ ਅਗਵਾਈ ਵਿਚ ਲੜੇ ਜਾ ਰਹੇ ਸੰਘਰਸ਼ ਹਮੇਸ਼ਾ ਜਿੱਤਾਂ ਪ੍ਰਾਪਤ ਕਰਦੇ ਹਨ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ/ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਯੂਨੀਅਨ ਨੇ ਮੋਹਰੀ ਰੋਲ ਅਦਾ ਕੀਤਾ। ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਵਲੋਂ ਪੰਜਾਬ ਭਰ ਵਿਚ ਉਸਾਰੀ ਕਿਰਤੀਆਂ ਨੂੰ ਜਾਗਰਿਤ ਕਰਨ ਦਾ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਸੂਬਾਈ ਡਿਪਟੀ ਜਨਰਲ ਸੈਕਟਰੀ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਇਸ ਸਕੱਤਰ ਸੋਨਾ ਸਿੰਘ ਧੁਨਕੀਆ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਸਥਾਨਕ ਕਿਰਤ ਦਫ਼ਤਰ ਵਿਚ ਕੰਮ ਕਾਜ ਕਰਾਉਣ ਲਈ ਆਉਂਦੇ ਉਸਾਰੀ ਕਿਰਤੀ ਲਾਭਪਾਤਰੀਆਂ ਦੀ ਲਗਾਤਾਰ ਖੱਜਲ ਖ਼ੁਆਰੀ ਹੋ ਰਹੀ ਹੈ। ਇਸ ਖੱਜਲ ਖ਼ੁਆਰੀ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਬਾਹਰ ਜਾ ਕੇ ਪ੍ਰਾਈਵੇਟ ਲੋਕਾਂ ਕੋਲੋਂ ਪੈਸੇ ਦੇ ਕੇ ਕੰਮ ਕਰਵਾਉਣੇ ਪੈ ਰਹੇ ਹਨ। ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਨੂੰਨ ਅਨੁਸਾਰ 14 ਦਿਨਾਂ ’ਚ ਉਸਾਰੀ ਕਿਰਤੀ ਲਾਭਪਾਤਰੀ ਦੀ ਕਾਪੀ ਨਵੀਂ ਅਤੇ ਰੀਨਿਊ ਕੀਤੀ ਜਾਵੇ। 27 ਨੰਬਰ ਫਾਰਮ ਆਟੋਫਐਚ ਕੀਤਾ ਜਾਵੇ । ਵਾਰ-ਵਾਰ ਗੈਰ ਵਾਜਬ ਇਤਰਾਜ਼ ਨਾ ਲਗਾਏ ਜਾਣ। ਵਜ਼ੀਫ਼ੇ ਅਤੇ ਬਾਕੀ ਸਕੀਮਾਂ ਕਾਨੂੰਨ ਮੁਤਾਬਿਕ 60 ਦਿਨਾਂ ’ਚ ਪਾਸ ਕੀਤੇ ਜਾਣ। ਬੈਂਕ ਖਾਤਾ ਲੇਬਰ ਇੰਸਪੈਕਟਰ/ਏ ਐੱਲ ਸੀ ਪੱਧਰ ਤੱਕ ਹੀ ਦਰੁਸਤ ਕੀਤਾ ਜਾਵੇ। ਲੰਬਿਤ ਪਏ ਜਨਰਲ ਸਰਜਰੀ ਦੇ ਕੇਸਾਂ ਦਾ ਸਮੇਂ ਸਿਰ ਤੁਰੰਤ ਨਿਪਟਾਰਾ ਕੀਤਾ ਜਾਵੇ। ਗਰੇਸ ਪੀਰੀਅਡ ਵਿਚ ਕਿਰਤੀ ਦੀ ਮੌਤ ’ਤੇ ਐਕਸ ਗ੍ਰੇਸੀਆ ਕੇਸਾਂ ਵਿਚ ਕਿਰਤੀ ਦੀ ਕਾਪੀ ਬਣਨ ਸਮੇਂ ਦਾ ਫਾਰਮ ਨੰਬਰ 27 ਪ੍ਰਵਾਨ ਕੀਤਾ ਜਾਵੇ, ਕਿਉਂਕਿ ਇਨ੍ਹਾਂ ਕੇਸਾਂ ’ਚ ਵਿਭਾਗ ਵਲ਼ੋਂ ਨਵੇਂ 27 ਨੰਬਰ ਫਾਰਮ ਦੀ ਮੰਗ ਕੀਤੀ ਜਾਂਦੀ ਹੈ। ਇਸ ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਬਲਵੀਰ ਕਾਠਗੜ੍ਹ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਬਲਾਕ ਜਲਾਲਾਬਾਦ ਦੇ ਪ੍ਰਧਾਨ ਅਸ਼ੋਕ ਢਾਬਾਂ, ਏ.ਆਈ.ਐੱਸ.ਐਫ ਗਰਲਜ਼ ਕਾਲਜ ਦੀ ਆਗੂ ਅਜ਼ੀਜ਼ ਕੌਰ ਅਤੇ ਨੀਲਮ ਰਾਣੀ ਨੇ ਸੰਬੋਧਨ ਕੀਤਾ । ਹਾਜ਼ਰੀਨ ਆਗੂਆਂ ’ਚ ਸੀ.ਪੀ.ਆਈ ਬਲਾਕ ਗੁਰੂਹਰਸਹਾਏ ਦੇ ਸਕੱਤਰ ਕਾਮਰੇਡ ਰਮੇਸ਼ ਪੀਰ ਮੁਹੰਮਦ,ਕਰਨੈਲ ਬੱਗੇ ਕੇ,ਅਰਵੀਨ ਢਾਬਾਂ,ਤੇਜਾ ਅਮੀਰ ਖ਼ਾਸ, ਮਨਦੀਪ ਕੌਰ ਭੰਬਾ ਵੱਟੂ, ਹਰਭਜਨ ਕਾਲੂ ਵਾਲਾ, ਬਲਵਿੰਦਰ ਘੂਰੀ, ਜਸਵੰਤ ਭੰਬਾ ਵੱਟੂ, ਸੰਦੀਪ ਕਾਸਮ ਕੇ, ਗੁਰਪਿੰਦਰ ਠਠੇਰਾ, ਕੁਲਵਿੰਦਰ ਲਮੋਚੜ, ਅਸ਼ੋਕ ਸਿੰਘ ਸ਼ਾਮਲ ਸਨ।
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ’ਚ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਬਾਬਾ ਦੀਪ ਸਿੰਘ ਨਗਰ ਦੇ ਵਾਸੀ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।