ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਤਿੰਨ ਕਾਬੂ ਮੱਲਾਂਵਾਲਾ, 12 ਸਤੰਬਰ (ਗੁਰਦੇਵ ਸਿੰਘ)- ਪੁਲਿਸ ਥਾਣਾ ਆਰਿਫ਼ ਕੇ ਵਲੋਂ 3 ਮੁਲਜ਼ਮਾਂ ਨੂੰ ਨਸ਼ੀਲੀ ਵਸਤੂ ਦਾ ਸੇਵਨ ਕਰਦਿਆਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਸਬ-ਇੰਸਪੈਕਟਰ ਹਰਮਹਿਤਾਬ ਸਿੰਘ ਅਨੁਸਾਰ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਕਾਮਲ ਵਾਲਾ ਉਰਫ਼ ਮੁੱਠਿਆਂ ਬੰਨ੍ਹ ਵਾਲਾ ਕੋਲ ਪੁੱਜੀ ਤਾਂ ਤਿੰਨ ਵਿਅਕਤੀ ਕੁਝ ਨਸ਼ੀਲੀ ਵਸਤੂ ਸੁੰਘ ਰਹੇ ਸੀ ਜਿੰਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4.15 ਗ੍ਰਾਮ ਹੈਰੋਇਨ, ਲਾਈਟਰ, ਪੰਨੀ ਸਿਲਵਰ ਪੇਪਰ, 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਰਵੇਲ ਉਰਫ਼ ਨਿਰਵੈਰ ਪੁੱਤਰ ਮੰਗਲ ਸਿੰਘ ਵਾਸੀ ਬਸਤੀ ਬੌਰੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ, ਗੁਰਦਿੱਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਗ਼ੁਲਾਮ ਪੱਤਰਾ ਥਾਣਾ ਲੱਖੋਂ ਕੇ ਬਹਿਰਾਮ ਤੇ ਮਨਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕਸੂਰੀ ਗੇਟ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ ਵਜੋਂ ਹੋਈ ਹੈ ਜਿੰਨਾਂ ਖ਼ਿਲਾਫ਼ ਥਾਣਾ ਆਰਿਫ਼ ਕੇ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪਟਵਾਰੀ, ਕਾਨੂੰਨਗੋ ਤੇ ਰੈਵੀਨਿਊ ਅਫ਼ਸਰ ਯੂਨੀਅਨ ਫ਼ਿਰੋਜ਼ਪੁਰ ਦੀ ਹੋਈ ਸਥਾਪਨਾ
ਫ਼ਿਰੋਜ਼ਪੁਰ, 12 ਸਤੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਦਫ਼ਤਰਾਂ ਵਿਚ ਸੇਵਾ-ਮੁਕਤ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਖੱਜਲ-ਖੁਆਰੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀਆਂ, ਕਾਨੂੰਨਗੋਆਂ ਤੇ ਰੈਵੀਨਿਊ ਅਫ਼ਸਰਾਂ ਦੀ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਰਾਗੜ੍ਹੀ ਵਿਖੇ ਹਰਮੀਤ ਵਿਦਿਆਰਥੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਖ਼ਾਸ ਤੌਰ ’ਤੇ ਡੀ.
ਅਜੀਤ ਡੈਸਕ
13-09-2026