ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਖ਼ੂਨਦਾਨ ਕੈਂਪ
ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦੇ ਮਕਸਦ ਨਾਲ ਸ਼ਨੀਵਾਰ ਨੂੰ ਹੋਟਲ ਆਮੰਤਰਨ ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਕੈਂਟ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ 56 ਯੂਨਿਟ ਖੂਨ ਦਾਨ ਕੀਤਾ।
ਅਜੀਤ ਡੈਸਕ
13-09-2026