ਤਿਕੋਣੀ ਟੱਕਰ ’ਚ ਚੌਥੀ ਵਾਰ ਅਮਨਦੀਪ ਧਾਲੀਵਾਲ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਬਣੇ
ਅਬੋਹਰ, 11 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਪੰਜਾਬ ਤੇ ਹਰਿਆਣਾ ਵਿਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਈਆਂ ਗਈਆਂ। ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ’ਚ ਤਿਕੋਣੀ ਟੱਕਰ ਦੌਰਾਨ ਅਮਨਦੀਪ ਸਿੰਘ ਧਾਲੀਵਾਲ ਨੇ ਚੌਥੀ ਵਾਰ ਪ੍ਰਧਾਨਗੀ ’ਤੇ ਕਬਜ਼ਾ ਕਰ ਲਿਆ।
ਅ
ਅਬੋਹਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰ। (ਹੇਠਾਂ) ਜਿੱਤ ਉਪਰੰਤ ਆਪਣੇ ਸਮਰਥਕਾਂ ’ਤੇ ਟੀਮ ਨਾਲ ਖ਼ੁਸ਼ੀ ਮਨਾਉਂਦੇ ਹੋਏ ਚੌਥੀ ਵਾਰ ਪ੍ਰਧਾਨ ਬਣੇ ਅਮਨਦੀਪ ਸਿੰਘ ਧਾਲੀਵਾਲ। ਤਸਵੀਰਾਂ-ਤੇਜਿੰਦਰ ਸਿੰਘ ਖ਼ਾਲਸਾ
12-09-2026
ਅਬੋਹਰ, 11 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਪੰਜਾਬ ਤੇ ਹਰਿਆਣਾ ਵਿਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਈਆਂ ਗਈਆਂ। ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ’ਚ ਤਿਕੋਣੀ ਟੱਕਰ ਦੌਰਾਨ ਅਮਨਦੀਪ ਸਿੰਘ ਧਾਲੀਵਾਲ ਨੇ ਚੌਥੀ ਵਾਰ ਪ੍ਰਧਾਨਗੀ ’ਤੇ ਕਬਜ਼ਾ ਕਰ ਲਿਆ। ਧਾਲੀਵਾਲ ਗਰੁੱਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਰਜਕਾਰਨੀ ਦੀਆਂ ਪੰਜੇ ਸੀਟਾਂ ’ਤੇ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਅਬੋਹਰ ਦੀ ਕਾਰਜਕਾਰਨੀ ਦੀਆਂ ਚੋਣਾਂ ਲਈ ਕੁੱਲ 547 ਵਕੀਲ ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਜਿਨ੍ਹਾਂ ’ਚੋਂ 522 ਵਕੀਲਾਂ ਨੇ ਅੱਜ ਤੜਕਸਾਰ ਤੋਂ ਵੋਟਿੰਗ ਪ੍ਰਕਿਰਿਆ ਵਿਚ ਸ਼ਾਮਲ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵਕੀਲਾਂ ਨੇ ਪੂਰੇ ਉਤਸ਼ਾਹ ਨਾਲ ਚੋਣ ਪ੍ਰਕਿਰਿਆ ਵਿਚ ਹਿੱਸਾ ਲਿਆ। ਦੇਰ ਸ਼ਾਮ ਚੋਣ ਕਮੇਟੀ ਵਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਹੋਈ ਤਿਕੋਣੀ ਟੱਕਰ ’ਚ ਅਮਨਦੀਪ ਸਿੰਘ ਧਾਲੀਵਾਲ ਨੇ 247 ਵੋਟਾਂ ਹਾਸਲ ਕਰਕੇ ਚੌਥੀ ਵਾਰ ਪ੍ਰਧਾਨਗੀ ਦੀ ਚੋਣ ਜਿੱਤੀ। ਉਨ੍ਹਾਂ ਦੇ ਮੁਕਾਬਲੇ ਪ੍ਰਕਾਸ਼ ਸਿੰਘ ਬਰਾੜ ਨੂੰ 161 ਤੇ ਲਖਵਿੰਦਰ ਸਿੰਘ ਸਿੱਧੂ ਨੂੰ 111 ਵੋਟਾਂ ਮਿਲੀਆਂ। ਉਪ-ਪ੍ਰਧਾਨ ਦੇ ਅਹੁਦੇ ਲਈ ਸ਼ਰੂਤੀ ਮਹਿਤਾ ਨੇ 306 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ ਜਦ ਕਿ ਅਨੀਤਾ ਚਲਾਣਾ ਨੂੰ 158 ਤੇ ਅਭਿਲਾਸ਼ਾ ਝਾਅ ਨੂੰ 55 ਵੋਟਾਂ ਮਿਲੀਆਂ। ਸੈਕਟਰੀ ਦੇ ਅਹੁਦੇ ਲਈ ਗੌਰਵ ਧੂੜੀਆ ਨੇ 230 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ ਦਿਨੇਸ਼ ਰਾਜੌਰਾ ਨੂੰ 204 ਤੇ ਰਾਮਪਾਲ ਮੇਘ ਨੂੰ 84 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਨੇਹਾ ਸ਼੍ਰੀ ਨੇ 220 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਕਾਜਲ ਸ਼ਰਮਾ ਨੂੰ 170 ਤੇ ਆਭਾ ਬਾਘਲਾ ਨੂੰ 120 ਵੋਟਾਂ ਮਿਲੀਆਂ। ਕੈਸ਼ੀਅਰ ਦੇ ਅਹੁਦੇ ਲਈ ਰਿਧਮ ਵਧਵਾ ਨੇ 225 ਵੋਟਾਂ ਹਾਸਲ ਕਰਕੇ ਜਿੱਤ ਦਰਜ਼ ਕੀਤੀ ਜਦ ਕਿ ਵਿਨੋਦ ਜਲੰਧਰਾ ਨੂੰ 146 ਤੇ ਪਵਨ ਕੁਮਾਰ ਨੂੰ 143 ਵੋਟਾਂ ਮਿਲੀਆਂ। ਚੋਣ ਕਮੇਟੀ ਵਲੋਂ ਦੇਰ ਸ਼ਾਮ ਨਤੀਜਿਆਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਧਾਲੀਵਾਲ ਗਰੁੱਪ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸਮਰਥਕਾਂ ਨੇ ਢੋਲ ਦੀ ਤਾਲ ’ਤੇ ਭੰਗੜੇ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਕ-ਦੂਜੇ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ। ਵਕੀਲਾਂ ਵਲੋਂ ਕਚਹਿਰੀ ਤੋਂ ਲੈ ਕੇ ਹੋਟਲਾਂ ਤੱਕ ਦੇਰ ਸ਼ਾਮ ਤੱਕ ਜਿੱਤ ਦੇ ਜਸ਼ਨ ਜਾਰੀ ਸਨ। ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਦੱਸਿਆ ਜਾ ਰਿਹਾ ਹੈ ਕਿ ਜਦ ਕਿ ਇਕੋ ਗਰੁੱਪ ਨੇ ਕਾਰਜਕਾਰਨੀ ਦੀਆਂ ਪੰਜੇ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।