ਬਾਬਾ ਰਾਮਦੇਵ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ
ਫ਼ਾਜ਼ਿਲਕਾ, 6 ਸਤੰਬਰ (ਅਮਰਜੀਤ ਸ਼ਰਮਾ)-ਜੈ ਬਾਬਾ ਰਾਮਦੇਵ ਦੇ ਜਨਮਦਿਨ ਨੂੰ ਸਮਰਪਿਤ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਅਤੇ ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਗਾਂਧੀ ਨਗਰ ਫਾਜ਼ਿਲਕਾ ਵਲੋਂ ਸ਼ਿਵ ਸੈਨਾ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਹੋਟਲ ਸਿਟੀ ਵਿਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਫਾਜ਼ਿਲਕਾ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 108 ਯੂਨਿਟ ਖ਼ੂਨਦਾਨ ਕੀਤਾ।
ਫ਼ਾਜ਼ਿਲਕਾ, 6 ਸਤੰਬਰ (ਅਮਰਜੀਤ ਸ਼ਰਮਾ)-ਜੈ ਬਾਬਾ ਰਾਮਦੇਵ ਦੇ ਜਨਮਦਿਨ ਨੂੰ ਸਮਰਪਿਤ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਅਤੇ ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਗਾਂਧੀ ਨਗਰ ਫਾਜ਼ਿਲਕਾ ਵਲੋਂ ਸ਼ਿਵ ਸੈਨਾ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਹੋਟਲ ਸਿਟੀ ਵਿਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਫਾਜ਼ਿਲਕਾ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 108 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਦਰਸ਼ਨ ਲਾਲ, ਚੇਅਰਮੈਨ ਸੁਰਿੰਦਰ ਸੋਨਾਵਤ, ਪ੍ਰਧਾਨ ਜਸਵੰਤ ਪ੍ਰਜਾਪਤੀ, ਉਪ ਪ੍ਰਧਾਨ ਕ੍ਰਿਸ਼ਨ ਜਲੰਧਰ , ਕੁਲਵੰਤ ਕੁਮਾਰ, ਬੌਬੀ, ਸੋਮਨਾਥ, ਹਨੀ, ਟਿੰਕੂ ਕੁਮਾਰ, ਸੰਤੋਸ਼ ਰਾਣੀ, ਕਿਰਨ ਪ੍ਰਭਾ, ਬਾਲੀ ਦੇਵੀ ਤੇ ਸਰੋਜ ਰਾਣੀ ਨੇ ਵੀ ਖ਼ੂਨਦਾਨ ਕਰਕੇ ਸਮਾਜ ਸੇਵਾ ਦਾ ਸੰਦੇਸ਼ ਦਿੱਤਾ। ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗਿਰਧਾਰੀ ਸਿਲਗ, ਜਸਵੰਤ ਪ੍ਰਜਾਪਤੀ, ਰਾਘਵ ਨਾਂਗਪਾਲ, ਅਮਿਤ ਗਰੋਵਰ, ਮਨੋਜ ਸਰੋੜਾ, ਸਤਵਿੰਦਰ ਖੁਰਾਣਾ, ਨੀਰਜ ਠਕਰਾਲ, ਸੁਖਵਿੰਦਰ ਬਰਾੜ, ਪਰਮਜੀਤ ਸਿੰਘ, ਨੀਲਮ ਸਚਦੇਵਾ ਅਤੇ ਸੁਨੀਲ ਸੇਠੀ ਨੇ ਦੱਸਿਆ ਕਿ ਬਾਬਾ ਰਾਮਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੰਸਥਾ ਵਲੋਂ ਲਗਾਇਆ ਗਿਆ ਇਹ ਛੇਵਾਂ ਖ਼ੂਨਦਾਨ ਕੈਂਪ ਸੀ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਅਗਲਾ ਖ਼ੂਨਦਾਨ ਕੈਂਪ 20 ਸਤੰਬਰ 2026 ਨੂੰ ਸ੍ਰੀ ਗਣੇਸ਼ ਉਤਸਵ ਦੇ ਸਬੰਧ ਵਿਚ ਫ਼ਾਜ਼ਿਲਕਾ ਦੀ ਗਲੀ ਚੌਧਰੀ ਵਿਖੇ ਲਗਾਇਆ ਜਾਵੇਗਾ।