ਜ਼ਿਲ੍ਹਾ ਪੁਲਿਸ ਨੇ ਹੈਰੋਇਨ ਬਰਾਮਦ ਕਰਕੇ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਫ਼ਾਜ਼ਿਲਕਾ, 6 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਇਕ ਦਰਜਨ ਦੇ ਕਰੀਬ ਪਰਚੇ ਦਰਜ ਕੀਤੇ ਹਨ। ਜ਼ਿਲ੍ਹੇ ਅਧੀਨ ਆਉਂਦੇ ਥਾਣਾ ਬਹਾਵਵਾਲਾ ਪੁਲਿਸ ਵਲੋਂ ਨਸ਼ੇ ਦੇ ਇਕ ਆਦੀ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਫ਼ਾਜ਼ਿਲਕਾ, 6 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਇਕ ਦਰਜਨ ਦੇ ਕਰੀਬ ਪਰਚੇ ਦਰਜ ਕੀਤੇ ਹਨ। ਜ਼ਿਲ੍ਹੇ ਅਧੀਨ ਆਉਂਦੇ ਥਾਣਾ ਬਹਾਵਵਾਲਾ ਪੁਲਿਸ ਵਲੋਂ ਨਸ਼ੇ ਦੇ ਇਕ ਆਦੀ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ’ਤੇ ਸਨ ਤਾਂ ਉਨ੍ਹਾਂ ਪਿੰਡ ਕੰਧਵਾਲਾ ਅਮਰਕੋਟ ਕੋਲ ਇਕ ਵਿਅਕਤੀ ਨੂੰ ਡਿੱਕ ਡੋਲੇ ਖਾਂਦੇ ਦਿਖਾਈ ਦਿੱਤਾ ਜਿਸ ਨੂੰ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁਛਿਆ ਤਾਂ ਉਸ ਨੇ ਆਪਣਾ ਨਾਂਅ ਜਸਪਾਲ ਸਿੰਘ ਪੁੱਤਰ ਕਾਲ ਰਾਮ ਵਾਸੀ ਢਾਣੀ ਬਾਜ਼ੀਗਰ ਕਿੱਕਰਖੇੜਾ ਦੱਸਿਆ ਜਿਸ ਦੀ ਜਾਂਚ ਕਰਵਾਉਣ ’ਤੇ ਉਹ ਨਸ਼ੇ ਦਾ ਆਦੀ ਪਾਇਆ ਗਿਆ ਜਿਸ ਦੇ ਖ਼ਿਲਾਫ਼ ਵੱਖ ਵਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਬਹਾਵਵਾਲਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਗਸ਼ਤ ’ਤੇ ਸਨ ਤਾਂ ਉਨ੍ਹਾਂ ਨੂੰ ਸੂਚਨਾਂ ਮਿਲੀ ਕਿ ਰਣਜੋਤ ਸਿੰਘ ਉਰਫ਼ ਜੋਤੀ ਪੁੱਤਰ ਨੱਛਤਰ ਸਿੰਘ ਵਾਸੀ ਬਹਾਵਵਾਲਾ ਜੋ ਕਿ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਆਦੀ ਹੈ ਜਿਸ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ ਜਿਸ ਦੇ ਚਲਦਿਆਂ ਉਸ ਨੂੰ ਚੋਰੀਸ਼ੁਦਾ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਖਾਟਵਾਂ ਵਲੋਂ ਆਉਂਦੇ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ ਤਾਂ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ ਜਿਸ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਖੂਈਖੇੜਾ ਪੁਲਿਸ ਨੇ ਨਸ਼ੇ ਦੇ ਆਦੀ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਹਰਮਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਕਬੂਲਸ਼ਾਹ ਖੁੱਬਣ ਨੂੰ ਨਸ਼ੇ ਦੀ ਹਾਤਲ ਵਿਚ ਕਾਬੂ ਕੀਤਾ ਅਤੇ ਉਸ ਦਾ ਡੋਪ ਟੈਸਟ ਪਾਜ਼ਟਿਵ ਆਉਣ ’ਤੇ ਪਰਚਾ ਦਰਜ ਕੀਤਾ ਗਿਆ ਹੈ। ਖੂਈਖੇੜਾ ਪੁਲਿਸ ਨੇ ਇਕ ਹੋਰ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਸਰਬਜੋਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਚੱਕ ਪੰਨੀਵਾਲਾ ਸਦਰ ਜਲਾਲਾਬਾਦ ਨੇ ਦੱਸਿਆ ਕਿ ਬਾਂਡੀਵਾਲਾ ਸੇਮਨਾਲੇ ’ਤੇ ਸੜਕ ਦਾ ਕੰਮ ਚਲ ਰਿਹਾ ਸੀ। ਇਸ ਦੌਰਾਨ ਗੋਬਿੰਦ ਕੁਮਾਰ ਟਰੈਕਟਰ ’ਤੇ ਆ ਕੇ ਸੜਕ ਬਣਾਉਣ ਸਮੇਂ ਸਾਡੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ। ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਡੋਨ ਪੁੱਤਰ ਅਮਰਜੀਤ ਸਿੰਘ ਵਾਂਸੀ ਬਾਂਡੀਵਾਲਾ ਅਤੇ ਹੋਰ 3-4 ਵਿਅਕਤੀਆਂ ਨੂੰ ਨਾਲ ਲੈ ਕੇ ਆਇਆ ਅਤੇ ਤੇਜਧਾਰ ਹਥਿਆਰਾਂ ਨਾਲ ਸਾਡੀ ਮਾਰਕੁੱਟ ਕੀਤੀ ਜਿਸ ਦੇ ਖ਼ਿਲਾਫ ਪਰਚਾ ਦਰਜ ਕਰ ਲਿਆ ਹੈ। ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਅਭੀਸ਼ੇਕ ਸ਼ਰਮਾ ਨੇ ਦੱਸਿਆ ਕਿ ਉਹ ਗਸ਼ਤ ’ਤੇ ਸਨ ਤਾਂ ਉਨ੍ਹਾਂ ਗੁਰਚਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਘੁਬਾਇਆ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ ਪਰਚਾ ਦਰਜ ਕੀਤਾ ਹੈ। ਖੂਈਖੇੜਾ ਪੁਲਿਸ ਨੇ ਮਾਰਕੁਟ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੂੁਲਿਸ ਨੂੰ ਦਿੱਤੇ ਬਿਆਨਾਂ ਵਿਚ ਆਤਮਾ ਰਾਮ ਪੁੱਤਰ ਮਨਫੂਲ ਰਾਮ ਵਾਸੀ ਪਿੰਡ ਕਿਲਿ੍ਹਆਂਵਾਲੀ ਨੇ ਦੱਸਿਆ ਕਿ ਮੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਿਲ੍ਹਿਆਂਵਾਲੀ ਉਸ ਦੇ ਭਤੀਜੇ ਮਨਦੀਪ ਸਿੰਘ ਦੇ ਘਰ ਗਿਆ ਜਿਸ ਦਾ ਮਨਦੀਪ ਦੀ ਪਤਨੀ ਨੇ ਵਿਰੋਧ ਕੀਤਾ ਤਾਂ ਮੰਦਰ ਸਿੰਘ ਨੇ ਕਿਰਪਾਨ ਨਾਲ ਮੁੱਦਈ ਦੀ ਮਾਰਕੁਟ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਭਗਵਾਨ ਚੰਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਗਸ਼ਤ ’ਤੇ ਸਨ ਤਾਂ ਅਮਨ ਖੰਨਾ ਪੁੱਤਰ ਟੇਕ ਚੰਦ ਵਾਸੀ ਆਰੀਆ ਨਗਰ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ 95 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ ਪਰਚਾ ਦਰਜ ਕੀਤਾ ਹੈ। ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਦਾਣਾ ਮੰਡੀ ਜਲਾਲਾਬਾਦ ਨੇੜੇ ਪੁੱਜੇ ਤਾਂ ਇਕ ਵਿਅਕਤੀ ਉਨ੍ਹਾਂ ਨੂੰ ਆਉਂਦਾ ਦੇਖ ਕੇ ਭੱਜਣ ਲੱਗਾ। ਜਿਸ ਨੂੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 95 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ, ਇਕ ਮੋਬਾਈਲ ਕਾਬੂ ਕੀਤਾ ਗਿਆ। ਜਿਸ ਦੀ ਪਛਾਣ ਸਿਆਸਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਦੁੱਲੇ ਕੇ ਨਥੂ ਵਾਲਾ ਥਾਣਾ ਗੁਰਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਜਿਸ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਥਾਣਾ ਅਰਨੀਵਾਲਾ ਪੁਲਿਸ ਨੇ ਇਕ ਔਰਤ ਦੀ ਮੌਤ ਤੋਂ ਬਾਅਦ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਉਮਾ ਸ਼ੰਕਰ ਪੁੱਤਰ ਵਿਸ਼ਨੂੰ ਦਿਆਲ ਪਿੰਡ ਭੂਜਪੁਰਾ ਤਹਿਸੀਲ ਸੈਪਈ ਜ਼ਿਲ੍ਹਾ ਇਟਾਵਾ ਹਾਲ ਵਾਸੀ ਵਿਜੇ ਕੁਮਾਰ ਦੂਮੜਾ ਇੱਟ ਭੱਠਾ ਮਾਹੂੰਆਣਾ ਨੇ ਦੱਸਿਆ ਕਿ ਉਸ ਦੀ ਪਤਨੀ ਸੜਕ ਦੇ ਕਿਨਾਰੇ ਜਾ ਰਹੀ ਸੀ ਤਾਂ ਲਜਿੰਦਰ ਸਿੰਘ ਉਰਫ਼ ਕਾਲਾ ਪੁੱਤਰ ਕਰਤਾਰ ਸਿੰਘ ਵਾਸੀ ਹੌਜ ਖਾਸ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਉਸ ਦੀ ਪਤਨੀ ਦੇ ਵਿਚ ਮਾਰੀ ਜਿਸ ਨਾਲ ਸੱਟਾਂ ਲਗੀਆਂ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਪੁਲਿਸ ਨੇ ਉਮਾ ਸ਼ੰਕਰ ਦੇ ਬਿਆਨਾਂ ’ਤੇ ਉਕਤ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਅਰਨੀਵਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ। ਤਫ਼ਤੀਸ਼ੀ ਅਫ਼ਸਰ ਬੀਰਬਲ ਸਿੰਘ ਨੇ ਦੱਸਿਆ ਕਿ ਉਹ ਗਸ਼ਤ ’ਤੇ ਪਿੰਡ ਘੱਟਿਆਵਾਲੀ ਜੱਟਾ ਵਿਖੇ ਮੌਜੂਦ ਸਨ ਤਾਂ ਸਾਹਮਣੇ ਤੋਂ ਇਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਨੂੰ ਦੇਖ ਕੇ ਭੱਜਣ ਲੱਗਿਆ ਜਿਸ ਨੂੰ ਕਾਬੂ ਕਰਕੇ ਉਸ ਤੋਂ 22 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪਕੜੇ ਗਏ ਵਿਅਕਤੀ ਦੀ ਪਛਾਣਾ ਮੋਹਣ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰਬਰ 5 ਅਰਨੀਵਾਲਾ ਵਜੋਂ ਹੋਈ। ਜਿਸ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।