05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਰਾਜਯੋਗ ਭਵਨ ਵਿਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ ਜਨਮ ਅਸ਼ਟਮੀ

ਅਬੋਹਰ, 4 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਰਾਜਯੋਗ ਭਵਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਬ੍ਰਹਮਾਕੁਮਾਰੀਜ਼ ਵਲੋਂ ਸ਼ਾਨਦਾਰ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਅਬੋਹਰ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਪੂਜਾ ਵਧਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਅਜੀਤ ਡੈਸਕ 05-09-2026
ਅਬੋਹਰ, 4 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਰਾਜਯੋਗ ਭਵਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਬ੍ਰਹਮਾਕੁਮਾਰੀਜ਼ ਵਲੋਂ ਸ਼ਾਨਦਾਰ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਅਬੋਹਰ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਪੂਜਾ ਵਧਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਂਟਰ ਇੰਚਾਰਜ ਬੀ.ਕੇ ਪੁਸ਼ਪਲਤਾ, ਬੀ.ਕੇ ਦਰਸ਼ਨਾ, ਬੀ.ਕੇ ਸੁਨੀਤਾ ਅਤੇ ਬੀ.ਕੇ ਸ਼ਾਲੂ ਵਲੋਂ ਮੇਅਰ ਪੂਜਾ ਵਧਵਾ ਅਤੇ ਉਨ੍ਹਾਂ ਦੇ ਪਤੀ ਨਰੇਸ਼ ਵਧਵਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਮਹਿਕ, ਕਾਵਿਆ, ਪੀਹੂ, ਭਵਿਆ, ਆਗਿਆ ਅਤੇ ਸਾਇਰਾ ਨੇ ਭਗਤੀ ਗੀਤਾਂ ’ਤੇ ਆਧਾਰਿਤ ਮਨਮੋਹਕ ਨ੍ਰਿਤ ਪੇਸ਼ ਕਰਕੇ ਹਾਲ ਵਿਚ ਮੌਜੂਦ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਸ੍ਰੀ ਕ੍ਰਿਸ਼ਨ ਦੀ ਵੇਸ਼ਭੂਸ਼ਾ ਵਿਚ ਸਜੇ ਬੱਚਿਆਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਗਮ ਦੀ ਰੌਣਕ ਵਧਾਈ। ਧਾਰਮਿਕ ਹਸਤੀਆਂ ਦੀ ਵੇਸ਼ਭੂਸ਼ਾ ਵਿਚ ਸਜੇ ਅਹਾਨ, ਆਦਿਆ, ਅਜ਼ਿਨਾਹ, ਗਰਵਿਤ, ਭੂਮਿਕਾ, ਕਿਆਨਾ ਅਤੇ ਸਾਇਰਾ ਖਿੱਚ ਦਾ ਕੇਂਦਰ ਰਹੇ। ਮੇਅਰ ਪੂਜਾ ਵਧਵਾ ਨੇ ਸਮਾਗਮ ਨੂੰ ਸ਼ਾਨਦਾਰ ਦੱਸਦਿਆਂ ਬੱਚਿਆਂ ਦੀ ਨ੍ਰਿਤ ਕਲਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੇਅਰ ਪੂਜਾ ਵਧਵਾ, ਉਨ੍ਹਾਂ ਦੇ ਪਤੀ ਨਰੇਸ਼ ਵਧਵਾ, ਸਾਬਕਾ ਮੇਅਰ ਵਿਮਲ ਠੱਠਈ ਅਤੇ ਲੇਖਕ ਪ੍ਰੀਸ਼ਦ ਦੇ ਪ੍ਰਧਾਨ ਰਾਜ ਸਦੋਸ਼ ਨੂੰ ਵੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਬੀ.ਕੇ. ਸੁਨੀਤਾ ਨੇ ਸਾਡੀ ਸਭਿਆਚਾਰਕ ਵਿਰਾਸਤ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮਹੱਤਵ ਬਾਰੇ ਚਾਨਣਾ ਪਾਇਆ।
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਹਲਕਾ ਵਿਧਾਇਕ ਗੋਲਡੀ ਕੰਬੋਜ ਨੇ ਸਫ਼ਾਈ ਮੁਹਿੰਮ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਪਿੰਡ ਆਹਲ ਬੋਦਲਾ ਅਤੇ ਨਵੇਂ ਆਹਲ ਬੋਦਲਾ ’ਚ ਕੀਤੀ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।