ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ਲਈ 14 ਉਮੀਦਵਾਰ ਮੈਦਾਨ ’ਚ
ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਣ ਜਾ ਰਹੀਆਂ ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰ ਵਾਪਸ ਲੈਣ ਅਤੇ ਜਾਂਚ-ਪੜਤਾਲ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਹੁਣ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਉਪ ਪ੍ਰਧਾਨ ਦੇ ਅਹੁਦੇ ਲਈ ਇਕ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਇਸ ਅਹੁਦੇ ’ਤੇ ਹੁਣ ਆਹਮੋ-ਸਾਹਮਣੇ ਦਾ ਮੁਕਾਬਲਾ ਹੋਵੇਗਾ ਜਦ ਕਿ ਬਾਕੀ ਸਾਰੇ ਅਹੁਦਿਆਂ ’ਤੇ ਤਿਕੋਣੇ ਮੁਕਾਬਲੇ ਹੋਣਗੇ।
ਅ
ਅਬੋਹਰ ਦੇ ਤਹਿਸੀਲ ਕੰਪਲੈਕਸ ਵਿਚ ਬਾਰ ਐਸੋਸੀਏਸ਼ਨ ਅਬੋਹਰ ਦੇ ਬਾਰ ਰੂਮ ਦਫ਼ਤਰ ਦੀ ਤਸਵੀਰ। ਅਜੀਤ ਤਸਵੀਰ
03-09-2026
ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਣ ਜਾ ਰਹੀਆਂ ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰ ਵਾਪਸ ਲੈਣ ਅਤੇ ਜਾਂਚ-ਪੜਤਾਲ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਹੁਣ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਉਪ ਪ੍ਰਧਾਨ ਦੇ ਅਹੁਦੇ ਲਈ ਇਕ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਇਸ ਅਹੁਦੇ ’ਤੇ ਹੁਣ ਆਹਮੋ-ਸਾਹਮਣੇ ਦਾ ਮੁਕਾਬਲਾ ਹੋਵੇਗਾ ਜਦ ਕਿ ਬਾਕੀ ਸਾਰੇ ਅਹੁਦਿਆਂ ’ਤੇ ਤਿਕੋਣੇ ਮੁਕਾਬਲੇ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੋਣ ਕਮੇਟੀ ਦੇ ਚੇਅਰਮੈਨ ਐਡਵੋਕੇਟ ਜੈ ਦਿਆਲ ਕਾਂਟੀਵਾਲ, ਐਡਵੋਕੇਟ ਅਰੁਣ ਮੁੰਜਾਲ, ਐਡਵੋਕੇਟ ਸੁਨੀਲ ਕੰਬੋਜ, ਐਡਵੋਕੇਟ ਵਜਿੰਦਰ ਪਾਲ ਬਿਸ਼ਨੋਈ ਤੇ ਐਡਵੋਕੇਟ ਸੁਨੀਲ ਭਾਦੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਦੌਰਾਨ ਉਪ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਡਵੋਕੇਟ ਅਭਿਲਾਸ਼ਾ ਝਾਅ ਦਾ ਨਾਮਜ਼ਦਗੀ ਪੱਤਰ ਬਾਰ ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਪੰਜ ਸਾਲ ਦਾ ਲੋੜੀਂਦਾ ਤਜਰਬਾ ਪੂਰਾ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਜਿਸ ਤਹਿਤ ਹੁਣ ਉਪ ਪ੍ਰਧਾਨ ਲਈ ਐਡਵੋਕੇਟ ਅਨੀਤਾ ਚਲਾਣਾ ਤੇ ਐਡਵੋਕੇਟ ਸ਼ਰੂਤੀ ਭੀਮਵਾਲ ਵਿਚਾਲੇ ਆਹਮੋ-ਸਾਹਮਣੇ ਦਾ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਐਡਵੋਕੇਟ ਲਖਵਿੰਦਰ ਸਿੰਘ ਸਿੱਧੂ ਅਤੇ ਐਡਵੋਕੇਟ ਪ੍ਰਕਾਸ਼ ਸਿੰਘ ਬਰਾੜ ਵਿਚਾਲੇ ਤਿਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਸੈਕਟਰੀ ਅਹੁਦੇ ਲਈ ਐਡਵੋਕੇਟ ਦਿਨੇਸ਼ ਕੁਮਾਰ, ਐਡਵੋਕੇਟ ਗੌਰਵ ਧੂੜੀਆ ਅਤੇ ਐਡਵੋਕੇਟ ਰਾਮਪਾਲ ਮੇਘ, ਜੁਆਇੰਟ ਸੈਕਟਰੀ ਅਹੁਦੇ ਲਈ ਐਡਵੋਕੇਟ ਆਭਾ ਬਾਘਲਾ, ਐਡਵੋਕੇਟ ਕਾਜਲ ਸ਼ਰਮਾ ਅਤੇ ਐਡਵੋਕੇਟ ਨੇਹਾ ਸ਼੍ਰੀ, ਖ਼ਜ਼ਾਨਚੀ ਅਹੁਦੇ ਲਈ ਐਡਵੋਕੇਟ ਪਵਨ ਕੁਮਾਰ, ਐਡਵੋਕੇਟ ਰਿਦਮ ਵਧਵਾ ਅਤੇ ਐਡਵੋਕੇਟ ਵਿਨੋਦ ਕੁਮਾਰ ਜਲੰਧਰ ਵਿਚਾਲੇ ਤਿਕੋਣੇ ਮੁਕਾਬਲੇ ਹੋਣਗੇ। ਚੋਣ ਕਮੇਟੀ ਅਨੁਸਾਰ 545 ਵਕੀਲ ਵੋਟਰ 11 ਸਤੰਬਰ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਕਾਰਜਕਾਰਨੀ ਦੀ ਚੋਣ ਕਰਨਗੇ। ਵੋਟਾਂ ਉਪਰੰਤ 11 ਸਤੰਬਰ ਦੀ ਸ਼ਾਮ ਨੂੰ ਹੀ ਚੋਣ ਨਤੀਜੇ ਐਲਾਨੇ ਜਾਣਗੇ। 14 ਉਮੀਦਵਾਰਾਂ ਦੇ ਚੋਣ ਮੈਦਾਨ ਵਿਚ ਰਹਿ ਜਾਣ ਨਾਲ ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਉਮੀਦਵਾਰਾਂ ਵਲੋਂ ਵਕੀਲ ਵੋਟਰਾਂ ਨਾਲ ਸੰਪਰਕ ਕਰਕੇ ਆਪਣੇ ਹੱਕ ਵਿਚ ਸਮਰਥਨ ਜੁਟਾਉਣ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ।