29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਈ.ਟੀ.ਆਈ. ਵਿਚ ਦਾਖ਼ਲੇ ਦੀ ਆਖ਼ਰੀ ਮਿਤੀ 31 ਅਗਸਤ ਤੱਕ ਵਧੀ ਰਹਿ ਗਏ ਵਿਦਿਆਰਥੀ ਤੁਰੰਤ ਰਜਿਸਟਰੇਸ਼ਨ ਕਰਵਾਉਣ

ਜ਼ੀਰਾ,28 ਅਗਸਤ (ਰਜਨੀਸ਼ ਕਥੂਰੀਆ)-ਆਈ. ਟੀ.

ਡਾ. ਸੁਖਦੇਵ ਸਿੰਘ 29-08-2026
ਜ਼ੀਰਾ,28 ਅਗਸਤ (ਰਜਨੀਸ਼ ਕਥੂਰੀਆ)-ਆਈ.ਟੀ.ਆਈ. ਵਿਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਤਕਨੀਕੀ ਸਿੱਖਿਆ ਵਿਭਾਗ ਵਲੋਂ ਆਈ.ਟੀ.ਆਈ. ਦਾਖਲਿਆਂ ਦੀ ਆਖ਼ਰੀ ਮਿਤੀ ਵਧਾ ਕੇ 31 ਅਗਸਤ 2026 ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਉਹ ਵਿਦਿਆਰਥੀ ਵੀ ਦਾਖਲਾ ਲੈ ਸਕਣਗੇ। ਜੋ ਕਿਸੇ ਕਾਰਨ ਕਰਕੇ ਪਹਿਲਾਂ ਆਪਣੀ ਰਜਿਸਟਰੇਸ਼ਨ ਨਹੀਂ ਕਰਵਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਕੇ.ਐੱਸ. ਆਈ.ਟੀ.ਆਈ., ਜ਼ੀਰਾ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਚੇਅਰਮੈਨ ਗੁਰਚਰਨ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ 31 ਅਗਸਤ 2026 ਤੱਕ ਆਪਣੀ ਦਾਖਲਾ ਪ੍ਰਕਿਰਿਆ ਪੂਰੀ ਕਰਨ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿਚ ਤਕਨੀਕੀ ਸਿੱਖਿਆ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸ.ਕੇ.ਐੱਸ. ਆਈ.ਟੀ.ਆਈ., ਜ਼ੀਰਾ ਵਿਖੇ ਵੈਲਡਰ, ਪਲੰਬਰ, ਮਕੈਨਿਕ ਡੀਜ਼ਲ, ਇਲੈਕਟ੍ਰੀਸ਼ੀਅਨ, ਕਾਰਪੇਂਟਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ , ਕਾਰਪੇਂਟਰ ਅਤੇ ਫਿੱਟਰ ਸਮੇਤ ਵੱਖ-ਵੱਖ ਤਕਨੀਕੀ ਟਰੇਡਾਂ ਵਿਚ ਦਾਖਲੇ ਲਈ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਡਾ. ਸੁਖਦੇਵ ਸਿੰਘ ਅਤੇ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਦਿਆਰਥੀ ਅਜੇ ਤੱਕ ਦਾਖਲਾ ਨਹੀਂ ਲੈ ਸਕੇ, ਉਹ 31 ਅਗਸਤ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਐੱਸ.ਕੇ.ਐੱਸ. ਆਈ.ਟੀ.ਆਈ., ਜ਼ੀਰਾ ਨਾਲ ਸੰਪਰਕ ਕਰਕੇ ਆਪਣੀ ਰਜਿਸਟਰੇਸ਼ਨ ਅਤੇ ਦਾਖਲਾ ਪ੍ਰਕਿਰਿਆ ਪੂਰੀ ਕਰਵਾਉਣ। ਸੰਸਥਾ ਵਲੋਂ ਦਾਖਲੇ ਨਾਲ ਸੰਬੰਧਿਤ ਹਰ ਸੰਭਵ ਸਹਾਇਤਾ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦੀ ਅਗਵਾਈ ਹੇਠ ਆਗੂ ਅਤੇ ਵਰਕਰ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਕੱਸੋਆਣਾ ਸਕੂਲ ਦੀ ਧੂਮ ਲੋਕ ਨਾਚ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕਰਕੇ ਰਾਜ ਪੱਧਰੀ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।