ਮੱਲਾਂਵਾਲਾ, 28 ਅਗਸਤ (ਗੁਰਦੇਵ ਸਿੰਘ)-ਪੁਲਿਸ ਥਾਣਾ ਆਰਿਫ਼ ਕੇ ਦੇ ਏ.ਐੱਸ.ਆਈ. ਕਰਮਦੀਪ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਬਸਤੀ ਵਕੀਲਾਂ ਵਾਲੀ ਤੋਂ ਬਸਤੀ ਰਾਮ ਲਾਲ ਵੱਲ ਨੂੰ ਜਾ ਰਹੀ ਸੀ ਤਾਂ ਰਸਤੇ ਵਿਚ ਦਾਣਾ ਮੰਡੀ ਬਸਤੀ ਵਕੀਲਾਂ ਵਾਲੀ ਵਿਖੇ ਹਨੇਰੇ ਵਿਚ ਸੜਕ ਤੋਂ ਹਟਵਾਂ ਇਕ ਵਿਅਕਤੀ ਖੜਾ ਹੋਇਆ ਜਾਪਿਆ। ਜਿਸ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਉਸ ਵਲੋਂ ਸੁੱਟੇ ਗਏ ਮੋਮੀ ਪਾਰਦਰਸ਼ੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 2.76 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਮਨੀ ਪੁੱਤਰ ਬੋਹੜ ਵਾਸੀ ਬਸਤੀ ਵਾਲਮੀਕ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਜਿਸ ਖ਼ਿਲਾਫ਼ ਥਾਣਾ ਆਰਿਫ਼ ਕੇ ਵਿਖੇ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ।