19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਾਰਦਰਨ ਰੇਲਵੇ ਪੈਸੇਂਜਰਜ਼ ਕਮੇਟੀ ਦੀ ਮਹੀਨਾਵਾਰ ਮੀਟਿੰਗ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੈਂਜਰਜ਼ ਸਮਿਤੀ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੋਈ। ਜਿਸ ਵਿਚ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਾਨੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਜੀਤ ਡੈਸਕ 19-08-2026
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੈਂਜਰਜ਼ ਸਮਿਤੀ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੋਈ। ਜਿਸ ਵਿਚ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਾਨੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਏਰੀਏ ਵਿਚ ਰੇਲ ਸਹੂਲਤਾਂ ਦੇ ਸੁਧਾਰ ਅਤੇ ਲੰਬਿਤ ਮੰਗਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਜ਼ਾਨਚੀ ਡਾ.ਰੋਹਿਤ ਕਟਾਰੀਆ ਨੇ ਸਾਲ 2025-26 ਦਾ ਆਇਆ-ਖਰਚਾ ਪੇਸ਼ ਕੀਤਾ। ਮੀਟਿੰਗ ਦੌਰਾਨ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ 1992 ਤੋਂ ਬਾਅਦ ਨਵੀਂ ਵਾਸ਼ਿੰਗ ਲਾਈਨ ਨਾ ਬਣਨ ਦਾ ਮੁੱਦਾ ਚੁੱਕਦਿਆਂ ਆਧੁਨਿਕ ਵਾਸ਼ਿੰਗ ਲਾਈਨ ਸਥਾਪਿਤ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਫਾਜ਼ਿਲਕਾ-ਅਬੋਹਰ ਸੈਕਸ਼ਨ ਨੂੰ 24 ਘੰਟੇ ਚਲਾਉਣ, 19225-19226 ਜੋਧਪੁਰ-ਜੰਮੂ ਟਰੇਨ ਨੂੰ ਫ਼ਾਜ਼ਿਲਕਾ ਰੂਟ ਤੋਂ ਚਲਾਉਣ ਅਤੇ ਕੋਰੋਨਾ ਕਾਲ ਤੋਂ ਬੰਦ ਪਈਆਂ ਡੀ.ਐਮ.ਯੂ. ਟਰੇਨਾਂ (97935 ਅਤੇ 74643) ਨੂੰ ਮੁੜ ਸ਼ੁਰੂ ਕਰਨ ਦੀ ਮੰਗ ਰੱਖੀ ਗਈ। ਨਾਲ ਹੀ ਗੰਗਾਨਗਰ ਖੜ੍ਹੀ ਰਹਿੰਦੀ ਟਰੇਨ ਨੰਬਰ 14701-14702 ਨੂੰ ਅਬੋਹਰ-ਫਾਜ਼ਿਲਕਾ-ਜਲਾਲਾਬਾਦ-ਫਿਰੋਜ਼ਪੁਰ ਹੁੰਦੇ ਹੋਏ ਬਠਿੰਡਾ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ। ਰੋੜਾਂਵਾਲੀ ਸਟੇਸ਼ਨ ਦੇ ਸੁਧਾਰ ਸਮੇਤ ਟਰੇਨ ਨੰਬਰ 14507-14508 ਦਾ ਰੋੜਾਂਵਾਲੀ ਅਤੇ ਟਰੇਨ 14719-14720 ਦਾ ਲਾਧੂਕਾ ਸਟੇਸ਼ਨ ’ਤੇ ਠਹਿਰਾਅ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਜ਼ੋਨਲ ਪ੍ਰਧਾਨ ਵਿਨੋਦ ਭਵਾਨੀਆ ਨੇ ਕਿਹਾ ਕਿ ਇਹ ਮੰਗਾਂ ਜਲਦ ਮੰਗ ਪੱਤਰ ਰਾਹੀਂ ਰੇਲ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਬਲਦੇਵ ਸਿੰਘ, ਗੌਰਵ, ਭਗਵਾਨ ਦਾਸ ਇਟਕਾਨ, ਕਸ਼ਮੀਰ, ਹਰਿਕ੍ਰਿਸ਼ਨ, ਬਿਸ਼ਨ ਕੰਬੋਜ, ਹੀਰਾ ਲਾਲ, ਤੀਰਥ ਰਾਮ, ਜੰਗ ਬਹਾਦਰ, ਰੌਸ਼ਨ ਕੰਬੋਜ, ਜਸਵੀਰ ਸਿੰਘ, ਬੀ.ਬੀ. ਗਰਗ, ਰਵੀਕਾਂਤ ਡੋਡਾ, ਪਰਮਿੰਦਰ ਜੱਸਲ ਅਤੇ ਮਨੀਸ਼ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਾਵਰਕਾਮ ਵਲੋਂ ਬਿਜਲੀ ਬਿੱਲ ਦਾ ਬਕਾਇਆ ਵਸੂਲਣ ਲਈ ਡਿਫਾਲਟਰ ਖਪਤਕਾਰਾਂ ਦੇ ਕੁਨੈੱਕਸ਼ਨ ਕੱਟਣੇ ਕੀਤੇ ਸ਼ੁਰੂ ਅਗਲੀ ਖ਼ਬਰ ਫ਼ਾਜ਼ਿਲਕਾ ’ਚ 23 ਅਗਸਤ ਨੂੰ ‘ਰਾਖੀ ਸਰਹੱਦ ਦੇ ਨਾਮ’ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।