19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫ਼ਾਜ਼ਿਲਕਾ ’ਚ 23 ਅਗਸਤ ਨੂੰ ‘ਰਾਖੀ ਸਰਹੱਦ ਦੇ ਨਾਮ’ ਸਮਾਗਮ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਰੱਖੜੀ ਦਾ ਪਵਿੱਤਰ ਤਿਉਹਾਰ ਇਸ ਵਾਰ ਸਰਹੱਦ ’ਤੇ ਦੇਸ਼ ਦੇ ਜਵਾਨਾਂ ਨਾਲ ਮਨਾਇਆ ਜਾਵੇਗਾ। ਫ਼ਾਜ਼ਿਲਕਾ ਦੇ ਆਸਿਫਵਾਲਾ ਵਾਰ ਮੈਮੋਰੀਅਲ ਵਿਖੇ 23 ਅਗਸਤ ਨੂੰ ‘ਰਾਖੀ ਸਰਹੱਦ ਦੇ ਨਾਮ’ ਸਮਾਗਮ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 19-08-2026
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਰੱਖੜੀ ਦਾ ਪਵਿੱਤਰ ਤਿਉਹਾਰ ਇਸ ਵਾਰ ਸਰਹੱਦ ’ਤੇ ਦੇਸ਼ ਦੇ ਜਵਾਨਾਂ ਨਾਲ ਮਨਾਇਆ ਜਾਵੇਗਾ। ਫ਼ਾਜ਼ਿਲਕਾ ਦੇ ਆਸਿਫਵਾਲਾ ਵਾਰ ਮੈਮੋਰੀਅਲ ਵਿਖੇ 23 ਅਗਸਤ ਨੂੰ ‘ਰਾਖੀ ਸਰਹੱਦ ਦੇ ਨਾਮ’ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦਾ ਪੋਸਟਰ ਚੰਡੀਗੜ੍ਹ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਾਰੀ ਕੀਤਾ। ਸਮਾਗਮ ਦੌਰਾਨ ਫ਼ਾਜ਼ਿਲਕਾ ਦੀਆਂ 1100 ਔਰਤਾਂ 1100 ਭਾਰਤੀ ਫ਼ੌਜ ਅਤੇ ਬੀ.ਐੱਸ.ਐੱਫ ਜਵਾਨਾਂ ਦੀਆਂ ਕਲਾਈਆਂ ’ਤੇ ਰੱਖੜੀ ਬੰਨ੍ਹਣਗੀਆਂ। ਆਸਿਫਵਾਲਾ ਵਾਰ ਮੈਮੋਰੀਅਲ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ 232 ਭਾਰਤੀ ਸੈਨਿਕਾਂ ਦੀ ਯਾਦ ਨਾਲ ਜੁੜਿਆ ਹੈ। ਇਸ ਲਈ ਇੱਥੇ ਜਵਾਨਾਂ ਨੂੰ ਰੱਖੜੀ ਬੰਨ੍ਹਣਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਪ੍ਰਤੀਕ ਹੋਵੇਗਾ। ਆਯੋਜਕਾਂ ਕਰਨ ਗਿਲਹੋਤਰਾ, ਨਵਦੀਪ ਅਸੀਜਾ ਅਤੇ ਰਮਨ ਖੁਰਾਨਾ ਅਨੁਸਾਰ ਸਮਾਗਮ ਵਿਚ ਸੇਵਾ ਨਿਭਾ ਰਹੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਤੋਂ ਇਲਾਵਾ ਸ਼ਹੀਦ ਪਰਿਵਾਰ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਰਾਜਪਾਲ ਗੁਲਾਬ ਚੰਦ ਕਟਾਰੀਆ ਕਰਨਗੇ।
ਪਿਛਲੀ ਖ਼ਬਰ ਨਾਰਦਰਨ ਰੇਲਵੇ ਪੈਸੇਂਜਰਜ਼ ਕਮੇਟੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਵਿਅਕਤੀ ਦੀ ਮੌਤ ਦੇ ਮਾਮਲੇ ’ਚ 2 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।