17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਨਹਿਰ ’ਚ ਨਹਾਉਂਦੇ ਸਮੇਂ 10ਵੀਂ ਦਾ ਵਿਦਿਆਰਥੀ ਰੁੜ੍ਹਿਆ, ਭਾਲ ਜਾਰੀ

ਅਬੋਹਰ, 16 ਅਗਸਤ (ਵਿਵੇਕ ਹੂੜੀਆ)-ਨੇੜਲੇ ਪਿੰਡ ਕੁੰਡਲ ਦਾ 15 ਸਾਲਾ ਵਿਦਿਆਰਥੀ ਜੇਵੀ ਪੁੱਤਰ ਡੋਗਰ ਸਿੰਘ ਆਪਣੇ ਦੋਸਤਾਂ ਨਾਲ ਨਹਿਰ ’ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਦਸਵੀਂ ਜਮਾਤ ’ਚ ਪੜ੍ਹਦਾ ਜੇਵੀ.

ਜੇਵੀ.ਦੀ ਫਾਈਲ ਫ਼ੋਟੋ। 17-08-2026
ਅਬੋਹਰ, 16 ਅਗਸਤ (ਵਿਵੇਕ ਹੂੜੀਆ)-ਨੇੜਲੇ ਪਿੰਡ ਕੁੰਡਲ ਦਾ 15 ਸਾਲਾ ਵਿਦਿਆਰਥੀ ਜੇਵੀ ਪੁੱਤਰ ਡੋਗਰ ਸਿੰਘ ਆਪਣੇ ਦੋਸਤਾਂ ਨਾਲ ਨਹਿਰ ’ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਦਸਵੀਂ ਜਮਾਤ ’ਚ ਪੜ੍ਹਦਾ ਜੇਵੀ. ਤਿੰਨ ਸਾਥੀਆਂ ਨਾਲ ਨਹਿਰ ’ਚ ਉੱਤਰਿਆ ਸੀ, ਜਿਥੇ ਇਹ ਹਾਦਸਾ ਵਾਪਰਿਆ। ਮਾਪਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੋਣ ਕਾਰਨ ਉਹ ਆਪਣੇ ਦਾਦਾ-ਦਾਦੀ ਨਾਲ ਰਹਿ ਰਿਹਾ ਸੀ। ਇਸ ਦੁਖਾਂਤ ਤੋਂ ਬਾਅਦ ਪਿੰਡ ਅਤੇ ਪਰਿਵਾਰ ’ਚ ਸੋਗ ਦੀ ਲਹਿਰ ਹੈ। ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਨਹਿਰ ’ਚ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ।
ਪਿਛਲੀ ਖ਼ਬਰ ਸਰਪੰਚ ਭਜਨ ਲਾਲ ਬੱਲੂਆਣਾ ਦੀ ਅਗਵਾਈ ਹੇਠ ਮਨਾਇਆ 80ਵਾਂ ਸਵਤੰਤਰਤਾ ਦਿਵਸ ਅਗਲੀ ਖ਼ਬਰ ਸਿਵਲ ਸਰਜਨ ਡਾ. ਕਵਿਤਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਸੁਤੰਤਰਤਾ ਦਿਹਾੜੇ ’ਤੇ ਬਲਾਕ ਖੂਈ ਖੇੜਾ ਦੇ ਸਿਹਤ ਅਮਲੇ ਦਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।