14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ’ਚ ਆਤਮ ਵੱਲਭ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਫ਼ਾਜ਼ਿਲਕਾ, 13 ਅਗਸਤ(ਦਵਿੰਦਰ ਪਾਲ ਸਿੰਘ)-ਰੈਡੀਐਂਟ ਪਬਲਿਕ ਸਕੂਲ ਮਾਹੂੰਆਣਾ ਵਿਖੇ ਕਰਵਾਏ ਗਏ, ਜ਼ਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ ਵਿਚ ਆਤਮ ਵੱਲਭ ਪਬਲਿਕ ਸਕੂਲ ਫਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ’ਚ ਸੋਨੇ, ਚਾਂਦੀ ਅਤੇ ਕਾਂਸੀ ਦੇ ਕਈ ਤਮਗੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਗੀਤਾ ਤਿੰਨਾ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਅਨਮੋਲ ਨੇ 1000 ਮੀਟਰ ਅਤੇ 3000 ਮੀਟਰ ਮੁਕਾਬਲਿਆਂ ਵਿਚ ਦੋ ਸੋਨ ਤਮਗੇ।

ਅਜੀਤ ਡੈਸਕ 14-08-2026
ਫ਼ਾਜ਼ਿਲਕਾ, 13 ਅਗਸਤ(ਦਵਿੰਦਰ ਪਾਲ ਸਿੰਘ)-ਰੈਡੀਐਂਟ ਪਬਲਿਕ ਸਕੂਲ ਮਾਹੂੰਆਣਾ ਵਿਖੇ ਕਰਵਾਏ ਗਏ, ਜ਼ਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ ਵਿਚ ਆਤਮ ਵੱਲਭ ਪਬਲਿਕ ਸਕੂਲ ਫਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ’ਚ ਸੋਨੇ, ਚਾਂਦੀ ਅਤੇ ਕਾਂਸੀ ਦੇ ਕਈ ਤਮਗੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਗੀਤਾ ਤਿੰਨਾ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਅਨਮੋਲ ਨੇ 1000 ਮੀਟਰ ਅਤੇ 3000 ਮੀਟਰ ਮੁਕਾਬਲਿਆਂ ਵਿਚ ਦੋ ਸੋਨ ਤਮਗੇ। ਜਦਕਿ ਗੁਰਸ਼ਬਦ ਸਿੰਘ ਨੇ 500 ਮੀਟਰ ਅਤੇ 3000 ਮੀਟਰ ਵਿਚ ਦੋ ਚਾਂਦੀ ਦੇ ਤਮਗੇ ਜਿੱਤੇ। ਅੰਡਰ-17 ਵਰਗ ਵਿਚ ਗੁਰਸਿਜਤ ਕੌਰ ਨੇ 500 ਮੀਟਰ ਅਤੇ 3000 ਮੀਟਰ ਵਿਚ ਦੋ ਸੋਨ ਤਮਗੇ, ਜਦਕਿ ਜਸਲੀਨ ਕੰਬੋਜ ਨੇ ਦੋ ਚਾਂਦੀ ਦੇ ਤਮਗੇ ਹਾਸਲ ਕੀਤੇ। ਅੰਡਰ-14 ਵਰਗ ਵਿਚ ਗੁਰਅੰਸ਼ ਕੰਬੋਜ ਨੇ 1000 ਮੀਟਰ ਅਤੇ 2000 ਮੀਟਰ ਵਿਚ ਦੋ ਸੋਨ ਤਮਗੇ ਜਿੱਤੇ, ਜਦਕਿ ਨਮਨ ਕੰਬੋਜ ਨੇ 500 ਮੀਟਰ ਵਿਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਅੰਡਰ-11 ਵਰਗ ਵਿਚ ਸ਼ਬਦਜੋਤ ਨੇ 500 ਮੀਟਰ ਵਿਚ ਚਾਂਦੀ ਅਤੇ 1500 ਮੀਟਰ ਵਿਚ ਸੋਨ ਤਮਗਾ, ਅਨਵ ਨੇ 1000 ਮੀਟਰ ਵਿਚ ਕਾਂਸੀ ਅਤੇ 1500 ਮੀਟਰ ਵਿਚ ਚਾਂਦੀ ਦਾ ਤਮਗਾ, ਜਦਕਿ ਨਿਹਾਲ ਸਿੰਘ ਨੇ 500 ਮੀਟਰ ਵਿਚ ਕਾਂਸੀ ਅਤੇ 1000 ਮੀਟਰ ਵਿਚ ਸੋਨ ਤਮਗਾ ਹਾਸਲ ਕੀਤਾ। ਪਿ੍ਰੰਸੀਪਲ ਮੈਡਮ ਸੰਗੀਤਾ ਤਿੰਨਾ ਨੇ ਦੱਸਿਆ ਕਿ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਨਮੋਲ, ਗੁਰਸ਼ਬਦ ਸਿੰਘ, ਗੁਰਸਿਜਤ ਕੌਰ, ਜਸਲੀਨ ਕੰਬੋਜ, ਗੁਰਅੰਸ਼ ਕੰਬੋਜ, ਸ਼ਬਦਜੋਤ ਅਤੇ ਨਿਹਾਲ ਸਿੰਘ ਦੀ ਸੂਬਾ ਪੱਧਰੀ ਸਕੇਟਿੰਗ ਮੁਕਾਬਲੇ ਲਈ ਚੋਣ ਹੋਈ ਹੈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵਲੋਂ ਫਾਜ਼ਿਲਕਾ ਵਿਖੇ ਸਕੂਲੀ ਵੈਨਾਂ ਦੀ ਚੈਕਿੰਗ, 6 ਚਲਾਨ ਕੀਤੇ ਅਗਲੀ ਖ਼ਬਰ ਸਰਵਹਿਤਕਾਰੀ ਵਿੱਦਿਆ ਮੰਦਰ ’ਚ ਹਰਿਆਲੀ ਤੀਜ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।